ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/262

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੋਪਾਲ ਸਿੰਘ


[ ੧੯੧੭ - ]

*

ਆਪਦਾ ਵਤਨ ਸੂਬਾ ਸਰਹਦ ਦਾ ਹਜ਼ਾਰਾ ਜ਼ਿਲਾ ਹੈ। ਯੂਨੀਵਰਸਿਟੀ ਦੀ ਤਾਲੀਮ ਖ਼ਾਲਸਾ ਕਾਲਜ, ਅੰਮ੍ਰਿਤਸਰ ਵਿਚ ਪੂਰੀ ਕੀਤੀ। ਬਾਅਦ ਵਿਚ ਪੰਜਾਬੀ ਸਾਹਿਤ ਦੀ ਖੋਜ ਤੇ ਇਕ ਥੀਸਿਸ ਲਿਖ ਕੇ ਪੀ. ਐਚ. ਡੀ. ਦੀ ਡਿਗਰੀ ਲਈ।

ਆਪ ਪੰਜਾਬੀ ਦੇ ਬੜੇ ਚੰਗੇ ਕਵੀ ਹਨ, ਆਪਦੀ ਕਵਿਤਾ ਸੰਗ੍ਰਿਹ 'ਅੰਨ੍ਹੇਰੇ ਸਵੇਰੇ' ਪੰਜਾਬੀ ਕਵਿਤਾ ਦੇ ਵਿਕਾਸ ਵਿਚ ਬੜਾ ਮਾਣਯੋਗ ਥਾਂ ਰਖਦਾ ਹੈ।

ਸਾਹਿਤਕ-ਪਰਖ ਦੇ ਮੈਦਾਨ ਵਿਚ ਆਪਦੀਆਂ ਕਿਰਤਾਂ ਬੜੀਆਂ ਉਚੀ ਥਾਂ ਰਖਦੀਆਂ ਹਨ। ਪਛਮੀ ਸਾਹਿਤਕ-ਪਰਖ ਦੇ ਸਿਧਾਤਾਂ ਨੂੰ ਆਪਣੇ ਮਨ ਵਿਚ ਰਚਾ ਕੇ ਇਹਨਾਂ ਪੰਜਾਬੀ ਵਿਚ ਸਾਹਿਤਕ-ਪਰਖ ਤੇ ਕਿਤਾਬਾਂ ਲਿਖਕੇ ਬੜਾ ਵਡਮਲਾ ਕੰਮ ਕੀਤਾ ਹੈ।

ਇਹਨਾਂ ਦੀ ਵਾਰਤਕ ਦਾ ਲਿਖਣ-ਢੰਗ ਬੜਾ ਸੁਹਣਾ ਹੈ, ਤਾਲ ਵਾਲਾ, ਮੌਲਿਕ ਤੁਲਨਾਵਾਂ ਤੇ ਰੂਪਕਾਂ ਨਾਲ ਸ਼ਿੰਗਾਰਿਆ, ਰਸ ਭਰਪੂਰ ਹੈ। ਇਸ ਸੰਗ੍ਰਹਿ ਵਿਚ ਇਹਨਾਂ ਦਾ 'ਕਵਿਤਾ' ਬਾਰੇ ਲੇਖ 'ਸਾਹਿਤ ਦੀ ਪਰਖ' ਕਿਤਾਬ ਵਿਚੋਂ ਦਿਤਾ ਗਿਆ ਹੈ। ਕਿਉਂਕਿ ਆਪ ਇਕ ਬੜੇ ਚੰਗੇ ਕਵੀ ਹਨ, ਇਸ ਲਈ ਇਸ ਲੇਖ ਵਿਚ ਵਿਦਵਤਾ ਦੇ ਨਾਲ ਨਿਝਕ ਤਜਰਬੇ ਦੀ ਛਾਪ ਵੀ ਦਿਸਦੀ ਹੈ।

੨੭੭