ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਵਿਚ' ਆਪਦੀ ਕਿਤਾਬ 'ਡੰਗਰ' ਵਿਚੋਂ ਚੁਣੀ ਗਈ ਹੈ। ਇਹ ਕਹਾਣੀ ਆਪਦੀਆਂ ਬਹੁਤ ਚੰਗੀਆਂ ਕਹਾਣੀਆਂ ਵਿਚੋਂ ਇਕ ਹੈ। ਲਿਖਣ-ਢੰਗ ਤੇ ਪਲਾਟ ਦੀ ਗੋਂਦ ਦੋਹਾਂ ਵਲੋਂ ਇਕ ਸੰਪੂਰਣ ਮਿਸਾਲ ਹੈ।
ਆਪਦੀ ਵਾਰਤਕ ਬਹੁਤਾ ਕਰਕ ਕਹਾਣੀ ਜਾਂ ਨਾਵਲ ਦੇ ਰੂਪ ਵਿਚ ਹੀ ਹੈ। ਵਾਰਤਕ ਵਿਚ ਤਾਲ, ਕਹਾਣੀ ਦੇ ਮੰਤਵ ਲਈ ਕਾਮਯਾਬੀ ਨਾਲ ਚਿਤ੍ਰ ਉਲੀਕਣ ਤੇ ਨਿਕੀਆਂ ਨਿਕੀਆਂ ਛੁਹਾਂ ਨਾਲ ਕਹਾਣੀ ਦੇ ਪਲਾਟ ਦੇ ਕਿਸੇ ਪਖ ਤੇ ਬੜਾ ਸਾਰਾ ਚਾਨਣ ਪਾ ਦੇਣ ਦੀਆਂ ਸਿਫ਼ਤਾਂ ਹਨ। ਬੋਲ ਚਾਲ ਤੋਂ ਇਲਾਵਾ ਲੇਖਕ ਦੇ ਆਪਣੇ ਬਿਆਨ ਵਿਚ ਵੀ ਕਈ ਥਾਈਂ ਪੋਠੋਹਾਰ ਦੇ ਸਥਾਨਕ ਲਫ਼ਜ਼ ਬਹੁਤ ਮਿਲਣ ਲਗ ਪੈਂਦੇ ਹਨ।
ਆਪਦੀਆਂ ਪ੍ਰਸਿਧ ਰਚਨਾਵਾਂ ਇਹ ਹਨ:
੧. ਡੰਗਰ (ਕਹਾਣੀ) ੨. ਸਵੇਰ ਸਾਰ (ਕਹਾਣੀ)
੩. ਅਗ ਖਾਣ ਵਾਲੇ (ਕਹਾਣੀ) ੪. ਆਂਦਰਾਂ (ਨਾਵਲ)
ਸੁਰਿੰਦਰ ਸਿੰਘ ਨਰੂਲਾ
*
ਸੁਰਿੰਦਰ ਸਿੰਘ ਨਰੂਲਾ ਅੰਮ੍ਰਿਤਸਰ ਦੇ ਵਸਨੀਕ ਹਨ। ਪੜ੍ਹਾਈ ਖ਼ਾਲਸਾ ਕਾਲਜ, ਅੰਮ੍ਰਿਤਸਰ ਵਿਚ ਪੂਰੀ ਕੀਤੀ। ਹੁਣ ਬ੍ਰਜਿੰਦਰ ਕਾਲਿਜ, ਫ਼ਰੀਦਕੋਟ ਵਿਚ ਪ੍ਰੋਫ਼ੈਸਰ ਹਨ।{{right|੨੭੯}}