ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਆਪਨੇ ਪੰਜਾਬੀ ਵਿਚ ਕਵਿਤਾ ਤੇ ਕਹਾਣੀਆਂ ਲਿਖੀਆਂ ਹਨ, ਦੋ ਨਾਵਲ 'ਪਿਓ ਪੁਤ੍ਰ' ਤੇ 'ਰੰਗ ਮਹਿਲ' ਲਿਖੇ ਹਨ, ਤੇ ਇਕ ਕਿਤਾਬ 'ਪੰਜਾਬੀ ਸਾਹਿਤ ਦੀ ਜਾਣ ਪਛਾਣ' ਲਿਖੀ ਹੈ। ਆਪ ਨਾਵਲ ਦੇ ਪਿੜ ਵਿਚ ਵੱਧ ਸਫਲ ਸਮਝੇ ਗਏ ਹਨ।
'ਝੁੱਗੀਆਂ ਉੱਤੇ ਮਹਿਲ' ਇਹਨਾਂ ਦੇ ਨਾਵਲ 'ਪਿਓ ਪੁਤ੍ਰ' ਦਾ ਇਕ ਕਾਂਡ ਹੈ। ਜਿਸ ਵਿਚ ਇਹਨਾਂ ਨਵੇਂ ਸਮਾਜੀ ਸੰਬੰਧਾਂ ਕਰਕੇ ਪੁਰਾਣੇ ਸਮਾਜੀ ਢਾਂਚੇ ਦੇ ਖੇਰੂੰ ਖੇਰੂੰ ਹੋਣ ਦਾ ਬੜੇ ਸੁਲਝੇ ਤੇ ਕਹਾਣੀ-ਮਈ ਢੰਗ ਵਿਚ ਬਿਆਨ ਕੀਤਾ ਹੈ।
ਅੰਮ੍ਰਿਤਾ ਪ੍ਰੀਤਮ
*
ਅੰਮ੍ਰਿਤਾ ਪ੍ਰੀਤਮ ਦਾ ਜਨਮ ੧੯੧੯ ਵਿਚ ਗੁਗਰਾਂਵਾਲੇ ਹੋਇਆ। ਬਚਪਨ ਤੇ ਸ਼ਰੂ ਜੁਆਨੀ ਲਾਹੌਰ ਵਿਚ ਹੀ ਲੰਘੀ। ਦੇਸ਼ ਦੀ ਵੰਡ ਦੇ ਬਾਅਦ ਹੁਣ ਦਿਲੀ ਰਹਿੰਦੇ ਹਨ।
ਅੰਮ੍ਰਿਤਾ ਪ੍ਰੀਤਮ ਦੀ ਨਵੀਂ ਪੰਜਾਬੀ ਕਵਿਤਾ ਵਿਚ ਮੋਹਨ ਸਿੰਘ ਤੋਂ ਬਾਅਦ ਦੂਜੀ ਥਾਂ ਹੈ। ਖ਼ਾਸ ਤੌਰ ਤੇ ਦੇਸ਼ ਦੀ ਵੰਡ ਤੋਂ ਬਾਅਦ ਅੰਮ੍ਰਿਤਾ ਪ੍ਰੀਤਮ ਨੇ ਅਜਿਹੀ ਮਹਾਨ ਕਵਿਤਾ ਲਿਖੀ ਹੈ, ਜਿਹੜੀ ਬਹੁਤ ਦੇਰ ਤਕ ਅਮਰ ਰਹੇਗੀ, ਤੇ ਜਿਨ੍ਹੇੰ ਸਾਰੇ ਪੰਜਾਬ ਨੂੰ ਹਲੂਣਿਆਂ ਹੈ।
२੮०