ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/27

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੇ ਗਲ ਲੰਮਾ ਚੋਗਾ, ਅਰ ਉਸਦੇ ਨਾਲ ਮੁਰੀਦਾਂ ਦੀ ਭੀੜ ਦਾ ਹੋਣਾ ਦਸਦਾ ਹੈ ਕਿ ਇਹ ਵੀ ਕਿਸੇ ਗੱਦੀ ਦਾ ਮਾਲਕ ਸਜਾਦਾ-ਨਸ਼ੀਨ ਹੈ। ਇਹ ਬ੍ਰਿਧ ਗੁਰੂ ਜੀ ਦੇ ਕੋਲ ਹੋਣ ਕਰਕੇ ਹੌਲੀ ਹੌਲੀ ਉਹਨਾਂ ਨਾਲ ਗੱਲਾਂ ਵੀ ਕਰਦੇ ਹਨ, ਕਦੀ ਮੁਸਕ੍ਰਾਂਦੇ ਅਰ ਕਦੀ ਸੀਸ ਹਿਲਾ ਕੇ ਨਿਵਾਂਦੇ ਹਨ, ਜਿਕੁਰ ਪ੍ਰਧਾਨ ਜੀ ਦੇ ਬਚਨਾਂ ਨੂੰ ਪ੍ਰਵਾਨ ਕਰਦੇ ਹਨ, ਇਹ ਸੰਤ ਸ਼ੇਖ਼ ਫ਼ਰੀਦ ਜੀ ਹਨ। ਪ੍ਰਧਾਨ ਜੀ ਦੇ ਕੋਲ ਹੀ ਇਕ ਸਾਧੂ ਜੇਹੀ ਮੂਰਤ ਹਥ ਜੋੜੀ ਬੈਠਾ ਹੈ, ਕਦੀ ਚਰਨਾਂ ਨੂੰ ਹਥ ਲਾਉਂਦਾ ਹੈ, ਕਦੀ ਸੀਸ ਨੂੰ ਝੁਕਾਂਦਾ ਹੈ, ਕਦੀ ਇਕ ਲਿਖਾਰੀ ਨੂੰ ਕੁਝ ਬੋਲ ਬੋਲ ਕੇ ਲਿਖਾਂਦਾ ਹੈ। ਇਕ ਬੋਲ ਬੋਲ ਕੇ ਫੇਰ ਪਰਧਾਨ ਜੀ ਵਲ ਤਕ ਲੈਂਦਾ ਹੈ, ਜੀਕਣ ਓਹਨਾਂ ਦੇ ਦਰਸ਼ਨਾਂ ਨਾਲ ਗਿਆਨ ਮਿਲਦਾ ਹੈ। ਇਹ ਸ੍ਰੀ ਗੁਰੂ ਅੰਗਦ ਦੇਵ ਜੀ ਹਨ।

ਇਹਨਾਂ ਤੋਂ ਹਟ ਕੇ ਇਹ ਹੋਰ ਬਿਰਧ ਪੁਰਖ ਹਨ, ਆਪਣੇ ਰੰਗ ਵਿਚ ਮਸਤ, ਪਰ ਜਿਨ੍ਹਾਂ ਦੀ ਟਿਕ ਟਿਕੀ ਪ੍ਰਧਾਨ ਜੀ ਵਲ ਵੀ ਲੱਗੀ ਹੋਈ ਹੈ। ਇਹਨਾਂ ਦੀ ਅਵਸਥਾ ਢੇਰ ਬ੍ਰਿਧ ਹੈ, ਦਾਹੜਾ ਲੰਮਾ ਤੇ ਚਿੱਟਾ, ਅਧੀਨਗੀ ਤੇ ਸੇਵਾ ਦਾ ਨਮੂਨਾ ਮੁਖ ਤੋਂ ਬਚਨ ਵੀ ਜੋ ਬੋਲਦੇ ਹਨ ਓਹ ਪਿਆਰ ਤੇ ਪਰੇਮ ਦੇ ਭਰੇ ਠੇਠ ਬੋਲੀ ਵਿਚ, ਏਹ ਗੁਰੂ ਅਮਰਦਾਸ ਜੀ ਹਨ । ਇਹਨਾਂ ਦੇ ਕੋਲ ਹੀ ਇਕ ਅਧਖੜ ਅਵਸਥਾ ਦਾ ਨੂਰਾਨੀ ਚੇਹਰੇ ਵਾਲਾ ਮਨੁਖ ਬੈਠਾ ਹੈ, ਦਾਹੜਾ ਅਜੇ ਕਾਲਾ ਹੈ । ਧਿਆਨ ਪ੍ਰਧਾਨ ਜੀ ਵਲ, ਪਰ ਗੁਰੂ ਅਮਰਦਾਸ ਜੀ ਦੇ ਚਰਨ ਹਥ ਵਿਚ, ਏਹ ਗੁਰੂ ਰਾਮਦਾਸ ਜੀ ਹਨ। ਇਹਨਾਂ ਦੇ ਕੁਝ ਪਿਛੇ ਇਕ ਲੰਮੀ ਦਾੜ੍ਹੀ ਵਾਲੇ ਸੰਤ ਹਨ, ਓਹਨਾਂ ਦੇ ਲਿਬਾਸ ਤੋਂ ਕੁਝ ਕੁਝ ਰਾਜਸੀ ਦਸ਼ਾ ਵੀ ਦਿਸਦੀ ਹੈ, ਓਹਨਾਂ

੪੨