ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕਰਨ ਵਿੱਚ ਕੋਈ ਦਿੱਕਤ ਆ ਗਈ ਹੈ

ਓਹਨਾਂ ਨੂੰ ਕੁਝ ਕੁਝ ਜਟਕੇ ਬਚਨ ਸੁਣਾਂਦਾ ਹੈ; ਇਹ ਜਲ੍ਹਣ ਜਟ ਹੈ। ਗੁਰੂ ਅਰਜਨ ਦੇਵ ਜੀ ਦੇ ਸਾਹਮਣੇ ਇਕ ਲਿਖਾਰੀ ਦਬਾ-ਸਟ ਲਿਖ ਰਿਹਾ ਹੈ, ਜਦ ਗੁਰੂ ਜੀ ਚੁਪ ਕਰ ਜਾਂਦੇ ਹਨ। ਏਹ ਆਪਣੇ ਬਚਨ ਲਿਖਣ ਲਗ ਪੈਂਦਾ ਹੈ। ਚਿੱਟੀ ਦਾੜ੍ਹੀ ਖਿੜਕੀ ਦਾਰ ਪੱਗ, ਲੰਮਾਂ ਜਾਮਾ ਗਲ ਪਾਇਆ ਹੈ, ਚੇਹਰੇ ਉਤੇ ਭਗਤੀ ਤੇ ਵਿਦਿਆ ਦਾ ਚਮਕਾਰਾ ਦਿਸਦਾ ਹੈ। ਏਹ ਭਾਈ ਗੁਰਦਾਸ ਜੀ ਹਨ। ਗੁਰਾਂ ਦੇ ਕੋਲ ਹੀ ਕੁਝ ਕੁ ਦੂਰ ਦੋ ਮਿਰਾਸੀ ਰਬਾਬ ਵਜਾਂਦੇ ਹਨ, ਅਰ ਗੁਰਾਂ ਨੂੰ ਰਾਗ ਸੁਣਾ ਖ਼ੁਸ਼ ਕਰਦੇ ਹਨ। ਏਹ ਸੱਤਾ ਬਲਵੰਡ ਡੂਮ ਹਨ।

ਹੋਰ ਵੇਖੋ! ਪਰਧਾਨ ਜੀ ਦੇ ਸਾਹਮਣੇ, ਪਰ ਫੇਰ ਦੂਰ ਇਕ ਨੱਚਦਾ ਟੱਪਦਾ ਫ਼ਕੀਰ ਆਉਦਾ ਹੈ, ਨਾਲ ਸਤਾਰ ਤੇ ਤਬਕਦ ਖੜਕਦਾ ਹੈ, ਪਰ ਫ਼ਕੀਰ ਗਾਉਂਦਾ ਰਾਗ ਵਿਚ ਹੈ, ਅਰ ਕਹਿੰਦਾ ਟਿਕਾਣੇ ਦੀ ਹੈ, ਏਹ ਸਾਈਂ ਬੁਲ੍ਹੇ ਸ਼ਾਹ ਜੀ ਹਨ। ਏਹਨਾਂ ਕੋਲ ਹੀ ਦੋ ਸਾਧੂ ਉਦਾਸੀ ਪਰਧਾਨ ਜੀ ਵਲ ਸੀਸ ਨਿਵਾਈ ਬੈਠੇ ਹਨ, ਪਰਧਾਨ ਜੀ ਹਥ ਨਾਲ ਇਸ਼ਾਰਾ ਕਰਦੇ ਹਨ ਕਿ ਧੀਰਜ। ਏਹ ਸੰਤ ਗੁਲਾਬ ਦਾਸ ਤੇ ਸੁਰਜਨ ਦਾਸ ਆਜ਼ਾਦ ਹਨ। ਆਪਣੇ ਆਪਣੇ ਬਚਨ ਸੁਣਾਂਦੇ ਹਨ। ਬਚਨ ਸਾਰੇ ਮਾਅਰਫ਼ਤ ਗਿਆਨ ਤੇ ਭਗਤੀ ਦੇ ਭਰੇ ਹੁੰਦੇ ਹਨ। ਏਹ ਸਤਜੁਗੀ ਦਰਬਾਰ ਹੈ, ਜਿਸ ਵਿਚ ਸੱਚੇ ਬਚਨਾਂ ਦੇ ਸਚੇ ਮੋਤੀ ਮੀਂਹ ਵਾਂਗਰ ਵੱਸਦੇ ਹਨ ਅਰ ਓਹ ਮਨੁਖ ਜਿਨ੍ਹਾਂ ਉਤੇ ਰੱਬ ਦੇ ਦਇਆ ਹੈ, ਇਸ ਦਰਬਾਰ ਵਿਚ ਆਣ ਕੇ ਹੰਸਾਂ ਵਾਂਗਰ ਓਹਨਾਂ ਮੋਤੀਆਂ ਨੂੰ ਚੁਣ ਚੁਣ ਕੇ ਅਨੰਦ ਉਠਾਂਦੇ ਹਨ।

*

੪੪