ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਵੀਰ ਸਿੰਘ
*
ਮਲਕ ਭਾਗੋ ਭਾਈ ਲਾਲੋ
ਬਿਆਸਾ ਨਦੀ ਦਾ ਪੱਛਮੀ ਕਿਨਾਰਾ, ਇਕ ਨਿਕੀ ਜਿਹੀ ਟਿਬੀ, ਅੰਮ੍ਰਿਤ ਵੇਲਾ। 'ਰੱਬੀ ਜੋਤਿ' ਧਿਆਨ ਮਗਨ ਬੈਠੀ ਹੈ, ਇਕ ਪ੍ਰੇਮ ਮੂਰਤ ਸੂਰਤ ਪਾਸ ਕੀਰਤਨ ਕਰ ਰਹੀ ਹੈ, ਠੰਢਾ ਸੁਹਾਉ ਅਸਮਾਨਾਂ ਤੋਂ ਵਸ ਰਿਹਾ ਹੈ, ਸ਼ਾਂਤ ਤੇ ਇਕਾਂਤ ਵਿਚ ਕੀਰਤਨ ਦੀ ਰਉ ਸੁਆਦ ਦਰ ਸੁਆਦ ਦੀ ਲਪਟ ਦੇ ਰਹੀ ਹੈ। ਦਿਨ ਚੜ੍ਹ ਆਇਆ, ਆਪ ਨੇ ਸੋਹਣੇ ਨੈਣ ਖੋਹਲੇ, ਅਰਸ਼ਾਂ ਵਲ ਤੇ ਫੇਰ ਦਰਿਆ ਵਲ ਤੇ ਫਿਰ ਚੁਫੇਰੇ ਤਕਿਆ
ਹਉ ਜੀਵਾ ਗੁਣਸਾਰਿ ਅੰਤਰਿ ਤੂ ਵਸੈ॥
ਤੂੰ ਵਸੈ ਮਨਮਾਹਿ ਸਹਜੇ ਰਸਿ ਰਸੈ ॥੩॥ ਸੂ: ਮ: ੧
ਦੀ ਮਿਠੀ ਸਦ ਆਈ, ਫੇਰ ਉਠ ਖੜੇ ਹੋਏ, ਤੇ ਆਖਿਆ 'ਮਹਾਂ
੪੫