ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/31

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪੁਰਖ ਇਕ ਆਵੇਗਾ ਏਥੇ ਕੀਰਤਨ ਹੋਵੇਗਾ, ਵਸੋਂ ਵਸੇਗੀ,'ਇਹ ਕਹਿੰਦੇ ਅਗੇ ਨੂੰ ਟੁਰ ਪਏ। ਇਵੇਂ ਹੀ ਦੋ ਦਿਨ ਗੁਜਾਰ ਰਸ ਟੁਰਦੇ ਠਹਿਰਦੇ ਤ੍ਰੀਜੇ ਦਿਨ ਅੰਮ੍ਰਿਤ ਵੇਲੇ ਇਕ ਬੇਰੀਆਂ ਦੀ ਝੰਗੀ ਇਕ ਸੁਹਾਵੇ ਛੰਭ ਦੇ ਕਿਨਾਰੇ ਜਾ ਜੋਤ ਜਗਾਈ। ਕੀਰਤਨ ਹੋਇਆ, ਸੁਆਦ ਆਇਆ, ਫਿਰ ਸੁਹਣੇ ਹੋਠ ਖੁਲ੍ਹੇ ਤੇ ਵਾੜ ਹੋਇਆ:-

ਅਬ ਤਬ ਅਵਰੁ ਨ ਮਾਗਉ ਹਰਿ ਪਹਿ
ਨਾਮੁ ਨਰਿੰਜਨ ਦੀਜੈ ਪਿਆਰਿ॥
ਨਾਨਕ ਚਾਤ੍ਰਿਕੁ ਅੰਮ੍ਰਿਤ ਜਲੁ
ਮਾਗੈ ਹਰਿ ਜਸੁ ਦੀਜੈ ਕਿਰਪਾ ਧਾਰਿ॥੮।।

ਗੂ: ਅਸਟ ਮ: ੧.੨

ਫੇਰ ਉਠੇ ਤੇ ਟੁਰ ਪਏ, ਬਚਨ ਕੀਤਾ, 'ਮਹਾਂ ਪੁਰਖ ਆਉਣਗੇ, ਹਰਿ ਕੀਰਤਨ ਦਾ ਮੰਦਰ ਤੇ ਨਗਰੀ ਵਸਾਉਣਗੇ'। ਫੇਰ ਦੋ ਚਾਰ ਦਿਨ ਹੋਰ ਸਫਰ ਕੀਤਾ, ਹੁਣ ਅੱਪੜੇ ਐਮਨਾਵਾਦ, ਜਿਸਦਾ ਨਾਉਂ ਸੈਦਪੁਰ ਤਦੋਂ ਸੀ, ਇਕ ਤਰਖਾਣ ਦੇ ਘਰ ਜਾ 'ਧੰਨ ਨਿਰੰਕਾਰ' ਦੀ ਅਲਖ ਜਗਾਈ। ਇਹ ਤਰਖਾਣ, ਤਰਖਾਣਾ ਕੰਮ ਕਰਦਾ ਸੀ, ਸਿਧੀ ਪੱਧਰੀ ਜਿਹੀ ਸੂਰਤ ਸੀ, ਬਾਹਰੋਂ ਖਹੁਰਾ ਖਹੁਰਾ ਦਿਸਦਾ ਸੀ। ਵਾਜ ਸੁਣ ਕੇ ਬਾਹਰ ਆਇਆ, ਤਕਿਆ, ਨੈਣ ਨੀਵੇਂ ਪਾ ਲਏ, ਫੇਰ ਤਕਿਆ, ਤੇ ਫੇਰ ਚਰਨਾਂ ਤੇ ਢਹਿ ਪਿਆ। ਆਪ ਬੋਲੇ—— 'ਲੈ ਭਾਈ ਲਾਲੋ, ਆ ਗਏ ਹਾਂ, ਤੇ ਟੁਰ ਪਏ ਹਾਂ ਦੇਸੋਂ ਬਦੇਸ਼ਾਂ ਦੀ ਧਾਰ ਕੇ'। ਲਾਲੋ ਦੇ ਨੈਣ ਭਰ ਆਏ, ਚੁਪ ਚਾਪ ਅੰਦਰ ਲੈ ਗਿਆ, ਕੋਠੇ ਦੇ ਅੰਦਰ। ਨਾਲ ਦਾ ਸਾਥੀ, ਕੀਰਤਨ ਕਰਨ ਵਾਲਾ ਮਰਦਾਨਾ ਹੈਰਾਨ ਪਿਆ ਹੋਵੇ,

੪੬