ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/32

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਚ ਆਖੇ——ਆਪਣਾ ਘਰ ਛਡਿਆ, ਮੋਦੀ ਖਾਨਾ ਛਡਿਆ, ਕਿੰਨੇ ਮੋਦੀ ਖਾਨੇ ਦੇ ਨੌਕਰ ਅਗੇ ਹਥ ਜੋੜ ਖੜੋਂਦੇ ਸਨ, ਨਵਾਬ ਮੇਹਰਾਂ ਕਰਦਾ ਸੀ, ਘਰ ਦਾ ਸੁਖ ਸੀ, ਦੇਵੀ ਭੇਣ ਸੀ, ਪਤੀਬ੍ਰਤਾ ਇਸਤ੍ਰੀ ਸੇਵਾ ਕਰਦੀ ਸੀ, ਸੋ ਸਭ ਛਡਿਆ। ਰਸਤੇ ਵਿਚ ਜਿਥੇ ਠਹਿਰ ਹਥੀਂ ਛਾਵਾਂ ਹੋਈਆਂ। ਇਹ ਕਿਥੇ ਆ ਗਏ ਕਿੱਲੇ ਘੜਨ ਵਾਲੇ ਦੇ ਘਰ! ਨਾ ਮੰਜਾ ਦੀਹਦਾ ਹੈ, ਨਾ ਖੇਸ, ਨਾ ਘਰ ਦਾ ਵਲੇਵਾ, ਨਾ ਕੋਈ ਸੁਖ ਦਾ ਸਾਮਾਨ। ਪਰ ਆਪ ਹੁਰੀਂ ਚੁਪ ਕਰ ਕੇ ਬਹਿ ਗਏ, ਫੇਰ ਲਾਲੋ ਨੇ ਬਾਹਰੋਂ ਇਕ ਮੰਜਾ ਆਂਦਾ ਤੇ ਸ੍ਰੀ ਗੁਰੂ ਜੀ ਨੂੰ ਉਸ ਪਰ ਬਿਠਾਇਆ, ਕਿੰਨਾ ਚਿਰ ਦੁਵੱਲੀ ਕੋਈ ਗਲ ਬਾਤ ਨਹੀਂ ਹੋਈ। ਫਿਰ ਲਾਲੋ ਨੇ ਬਾਹਰ ਇਕਲਵਾਂਜੇ ਚੌਂਕਾ ਦੇ ਕੇ ਰਸੋਈ ਕੀਤੀ। ਇਧਰ ਮਰਦਾਨੇ ਨੇ ਪੁਛਿਆ 'ਹੇ ਦਾਤਾ ਜੀ! ਇਹ ਕੌਣ ਪੁਰਖ ਹੈ ਜਿਸਦੇ ਘਰ ਆਪ ਚੱਲ ਕੇ ਆਏ ਹੋ? ਘਰ ਛਡ ਸ਼ਹਿਰਾਂ ਤੋਂ ਪਰੇ ਪਰੇ ਰਹਿੰਦੇ ਕਿਥੇ, ਆਪ ਆ ਚਰਨ ਪਾਏ ਨੇ?' ਆਪ ਹਸਕੇ ਬੋਲੇ, 'ਅਸੀਂ ਭਗਤੀ ਦੇ ਘਰ ਆਏ ਹਾਂ, ਮਰਦਾਨਿਆਂ! ਧਰਮ ਕਿਰਤ ਦੇ ਘਰ ਆਏ ਹਾਂ, ਜਿਥੇ ਕਿਰਤ ਹੈ ਧਰਮ ਦੀ, ਪਰ ਮਨ ਹਨੇਰੇ ਵਿਚ ਨਹੀਂ, ਪਿਆਰ ਵਿਚ ਹੈ, ਉਜਲਾ ਹੈ, ਸੋਝੀ ਵਾਲਾ ਹੈ'। ਇੰਨੇ ਨੂੰ ਭੋਜਨ ਤਿਆਰ ਹੋ ਗਿਆ। ਲਾਲੋ ਨੇ ਆ ਕੇ ਕਿਹਾ 'ਚੌਂਕੇ ਵਿਚ ਚਲੋ ਤੇ ਭੋਜਨ ਪਾਓ।' ਸ੍ਰੀ ਗੁਰੂ ਜੀ ਨੇ ਆਖਿਆ 'ਲਾਲੋ! ਸਾਰੀ ਧਰਤੀ ਚੌਂਕਾ ਹੈ, ਤੇ ਸਚ ਵਿਚ ਰੱਤਿਆਂ ਸਾਰੀ ਸੁਚ ਹੋ ਜਾਂਦੀ ਹੈ, ਤੂੰ ਭੋਜਨ ਇਥੇ ਹੀ ਲੈ ਆ'। ਜਾਂ ਲਾਲੋ ਕੋਧਰੇ ਦੀ ਰੋਟੀ ਤੇ ਸਾਗ ਲੈ ਆਇਆ ਤਾਂ ਮਰਦਾਨਾ ਜੀ ਵਿਚ ਆਖੇ, ਕਿਥੇ ਆ ਗਏ, ਇਹ ਸੁਕੀ ਰੋਟੀ ਸੰਘੋਂ ਲਹਿ ਜਾਊ? ਪਰ ਜਾਂ ਮਰਦਾਨੇ ਉਹ ਰੋਟੀ ਖਾਧੀ ਤਾਂ ਅੰਮ੍ਰਤ ਦਾ ਸੁਆਦ ਆਇਆ। ਜਦ ਸਤਿਗੁਰਾਂ

੪੭