ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/33

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨੇ ਭੀ ਪ੍ਰਸ਼ਾਦ ਡਾਢੇ ਪਿਆਰ ਨਾਲ ਛਕ ਲਿਆ ਤਾਂ ਲਾਲੋ ਨੇ ਚਰਨਾਂ ਤੇ ਮਥਾ ਟੇਕਿਆ। ਆਪ ਨੇ ਸਿਰ ਤੇ ਹਥ ਧਰ ਕੇ ਐਸੀ ਮੇਹਰ ਕੀਤੀ ਕਿ ਲਾਲੋ ਦੀ ਭਗਤੀ ਤੇ ਸਾਧਨਾ ਵਾਲੀ ਬ੍ਰਿਤੀ ਅਡੋਲ ਆਤਮਾ ਰਸ ਵਿਚ ਭਿਜ ਗਈ, ਸਿਮਰਨ ਦਾ ਰਸ ਲੂੰ ਲੂੰ ਵਿਚ ਛਾ ਗਿਆ ਤੇ ਆਨੰਦ ਆਨੰਦ ਖਿੜ ਗਿਆ। ਇਸ ਤਰ੍ਹਾਂ ਸਤਿਗੁਰ ਜੀ ਦੋ ਤੈ ਦਿਨ ਉਸਦੇ ਘਰ ਰਹਿ ਕੇ ਫੇਰ ਟੁਰਨ ਲਗੇ ਪਰ ਲਾਲੋ ਨੇ ਨੈਣ ਭਰ ਕੇ ਬੇਨਤੀ ਕੀਤੀ ਕਿ ਕੁਛ ਦਿਨ ਹੋਰ ਠਹਿਰੇ ਪਰ, ਜੋ ਮੇਹਰ ਕੀਤੀ ਨੇ ਇਸ ਨੂੰ ਹੋਰ ਵਧਾਓ ਤੇ ਹੋਰ ਤ੍ਰਠੋ।" ਉਸਦੀ ਪ੍ਰੇਮ ਭਾਵਨਾ ਪਰ ਪ੍ਰਸੰਨ ਹੋ ਕੇ ਆਪ ਹੋਰ ਸਮਾਂ ਉਥੇ ਠਹਿਰ ਪਏ। ਰਾਤ ਲਾਲੋ ਦੇ ਕੋਠੇ ਆ ਜਾਣਾ ਤੇ ਸਵੇਰੇ ਬਾਹਰ ਚਲੇ ਜਾਣਾ ਤੇ ਸਾਰਾ ਦਿਨ ਰੋੜਾਂ ਯਾ ਰੇਤੇ ਦੇ ਥੜ੍ਹਿਆਂ ਤੇ[1] ਕਿਸੇ ਰੰਗ ਵਿਚ ਮਗਨ ਬੈਠੇ ਰਹਿਣਾ। ਥੋੜੇ ਦਿਨਾਂ ਮਗਰੋਂ ਮਰਦਾਨਾਂ ਤਾਂ ਘਰਦਿਆਂ ਦੀ ਖ਼ਬਰ ਸੁਰਤ ਲੈਣ ਤਲਵੰਡੀ ਨੂੰ ਚਲਾ ਗਿਆ, ਪਰ ਸ੍ਰੀ ਗੁਰੂ ਜੀ ਉਥੇ ਹੀ ਰਹੇ। ਇੰਨੇ ਚਿਰ ਤਕ ਨਗਰ ਵਿਚ ਇਹ ਗਲ ਪਰਸਿਧ ਹੋ ਗਈ ਕਿ ਤਲਵੰਡੀ ਦਾ ਵੇਦੀ ਕੁਲ ਦਾ ਇਕ ਖੱਤਰੀ ਲਾਲੋ ਸ਼ੂਦਰ ਦੇ ਘਰ ਰਹਿੰਦਾ ਹੈ ਅਰ ਉਸਦੇ ਹਥ ਦੀ ਰੋਟੀ ਖਾਂਦਾ ਹੈ। ਤੇ ਇਕ ਮਿਰਾਸੀ ਭੀ ਨਾਲ ਹੀ ਰਹਿੰਦਾ ਹੈ। ਮਰਦਾਨਾ ਕਦੀ ਕਿਸੇ ਕੰਮ ਸ਼ਹਿਰ ਨੂੰ ਜਾਵੇ ਤਾਂ ਲੋਕੀ ਉਸਨੂੰ 'ਕੁਰਾਹੀਏ ਦਾ ਮਿਰਾਸੀ' ਆਖਿਆ ਕਰਨ। ਇਹ ਖੁਣਸ ਹੋਰ ਭੀ ਵਧੀ'


  1. *ਏਥੇ ਹੁਣ ਤਾਈਂ ਗੁਰਦਵਾਰਾ ਤੇ ਤਲਾਉ ਹੈ। ਨਾਉਂ ਰੋੜੀ ਸਾਹਿਬ ਹੈ, ਅਤੇ ਭਾਈ ਲਾਲੋ ਦਾ ਕੋਠਾ ਭੀ ਅਜੇ ਤਕ ਹੈ ਤੇ ਭਾਈ ਲਾਲੋ ਦੀ ਖੂਹੀ ਬੀ ਹੈ, ਖੱਤਰੀ ਦੀਵਾਨਾਂ ਦੇ ਮਕਾਨਾਂ ਦੇ ਪਾਸ ਵਾਰ ਹੈ।

੪੮