ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/35

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬ੍ਰਹਮਭੋਜ ਤੇ ਨਹੀਂ ਆਇਆ, ਸ਼ੂਦਰ ਦੇ ਘਰ ਖਾਂਦਾ ਹੈ ਤੇ ਖੱਤਰੀ ਬ੍ਰਾਹਮਹਣਾਂ ਦਾ ਨੇਉਂਤਾ ਨਹੀਂ ਮੰਨਦਾ, ਐਸੀ ਕੁਰੀਤੀ ਦਾ ਪ੍ਰਚਾਰ ਹੋ ਰਿਹਾ ਹੈ ਕਿ ਧਰਮ ਦੀ ਹਾਨੀ ਹੋ ਜਾਏਗੀ। ਭਗੋ ਨੇ ਜਦ ਤਸੱਲੀ ਕਰ ਲਈ ਕਿ ਨਿਉਂਤਾ ਗਿਆ ਸੀ ਤੇ ਨਹੀਂ ਆਇਆ ਤਾਂ ਗੁੱਸੇ ਹੋ ਕੇ ਫਿਰ ਆਪਣੇ ਪਾਸ ਸਦ ਘਲਿਆ। ਹੁਣ ਵੀ ਇਕ ਬ੍ਰਾਹਮਣ ਹੀ ਸਦਣ ਵਾਸਤੇ ਗਿਆ, ਪਰ ਸ੍ਰੀ ਗੁਰੂ ਜੀ ਨੇ ਉਸ ਦਾ ਸੰਦੇਸਾ ਸੁਣ ਕੇ ਕਿਹਾ, ਅਸੀਂ ਫ਼ਕੀਰ ਲੋਕ ਹਾਂ, ਸਾਡਾ ਪਾਤਸ਼ਾਹਾਂ ਨਾਲ ਕੀ ਕੰਮ? ਮਲਕ ਦੇ ਨਾ ਅਸੀਂ ਸਿਆਣੂ ਨਾ ਉਹ ਸਾਡਾ, ਨਾ ਸਾਨੂੰ ਉਸ ਨਾਲ ਕੰਮ ਨਾ ਉਸ ਨੂੰ ਸਾਡੇ ਨਾਲ, ਘਰ, ਬਾਹਰ, ਮਾਲ ਅਸੀਂ ਛਡ ਆਏ, ਅਸਾਂ ਉਸ ਦੇ ਜਾ ਕੇ ਕੀ ਲੈਣਾ ਹੈ?

ਇਹ ਸੁਣ ਕੇ ਬ੍ਰਾਮਹਣ ਨੇ ਹੋਰ ਜਾ ਮਲਕ ਨੂੰ ਸੀਖਿਆ ਕਿ ਦੇਖੋ ਹੁਣ ਭੀ ਆਕੜ ਵਿਚ ਹੈ, ਤੁਹਾਡੇ ਸੱਦੇ ਤੇ ਨਹੀਂ ਆਇਆ, ਮੈਂ ਬਥੇਰਾ ਸਮਝਾਇਆ, ਪਰ ਕਹਿੰਦੇ ਹਨ ਸਾਨੂੰ ਮਲਕ ਨਾਲ ਕੋਈ ਕੰਮ ਨਹੀਂ ਹੈ। ਇਧਰ ਸਤਿਗੁਰ ਜੀ ਇਹ ਕਹਿ ਕੇ ਬਾਹਰ ਉਦਿਆਨ ਨੂੰ ਚਲੇ ਗਏ ਸਨ। ਪਿਛੇ ਭਾਈ ਲਾਲੋ ਦੇ ਘਰ ਥੋੜੇ ਜਿਹੇ ਪਿਆਰ ਵਾਲੇ ਸਜਣਾਂ ਦਾ ਕੱਠ ਹੋਇਆ ਕਿ ਇਹ ਗਲ ਭਲੀ ਨਾ ਹੋਈ ਜੋ ਸਤਿਗੁਰ ਜੀ ਨਾਲ ਹਾਕਮਾਂ ਦੀ ਛਿੜ ਪਈ। ਇਹ ਲੋਕ ਅੰਨ੍ਹੇ ਹੁੰਦੇ ਹਨ, ਰੱਬੀ ਰੰਗ ਦੀ ਸੋਝੀ ਤੋਂ ਕੋਰੇ, ਰਾਜ ਮਦ ਵਿਚ ਮਸਤ ਇਹ ਅਕਾਰਣ ਜ਼ੁਲਮ ਕਰ ਦੇਂਦੇ ਹਨ, ਕਿਤੇ ਇਸ ਨੂਰ ਇਲਾਹੀ ਤੇ ਰੱਬੀ ਜੋਤ ਨੂੰ ਕੋਈ ਤਸੀਹਾ ਨਾ ਦੇਣ। ਇਨ੍ਹਾਂ ਸੋਚਾਂ ਵਿਚ ਨਿਕੇ ਨਿਕੇ ਨਵੇਂ ਜਾਗੇ ਦਿਲਾਂ ਵਿਚ ਡਰ ਭੈ ਦਾ ਸਹਿਮ ਤਾਂ ਘਟ

੫੦