ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/36

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੀ, ਪਰ ਪਿਆਰ ਦੀ ਡੂੰਘੀ ਝਰਨਾਟ ਸੀ, ਉਹ ਸੁਆਦ ਜੋ ਉਹ ਉਨ੍ਹਾਂ ਦੇ ਪਾਸ ਬੈਠ ਕੇ ਰੋਜ਼ ਮਾਣਦੇ ਸੋ ਉਹਦੀ ਕਦਰ ਤੇ ਦਿਲੀ ਹੁੱਬ ਦਾ ਵਲਵਲਾ ਸੀ ਜੋ ਬਿਹਬਲ ਕਰਦਾ ਸੀ। ਕਈ ਇਕ ਉਪਾਊ ਸੋਚੋ, ਪਰ ਗ਼ਰੀਬ ਦਿਲ ਕੀਹ ਕਰ ਸਕਣ ਜਦ ਕਿ ਟਾਕਰਾ ਡਾਢਿਆਂ ਦਾ ਆ ਪਵੇ? ਸੰਝਾਂ ਨੂੰ ਜਦ ਸ੍ਰੀ ਗੁਰੂ ਜੀ ਆਏ ਤਾਂ ਇੰਜ ਲਾਲੋ ਨੂੰ ਉਦਾਸ ਦੇਖ ਕੇ ਬੋਲੇ 'ਸਜਣੋਂ! ਕੋਈ ਫਿਕਰ ਨਾ ਕਰੋ, ਉਹ ਨਿਰੰਕਾਰ! ਜਿਸ ਦੇ ਅਸੀਂ ਹਾਂ ਆਪੇ ਸਭ ਕੁਛ ਕਰੇਗਾ, ਤੁਸੀਂ ਰਤਾ ਚਿੰਤਾ ਨਾ ਕਰੋ, ਚਿੰਤਾ ਮਾੜੀ ਹੈ। ਤੁਸੀਂ ਨਾਮ ਜਪੋ, ਵਾਹਿਗੁਰੂ ਦੇ ਰੰਗ ਵਿਚ ਉਚੇ ਹੋਵੇ।' ਇਸ ਤਰ੍ਹਾਂ ਆਪ ਆਖਦੇ ਸਨ ਤੇ ਨੂਰਾਨੀ ਚੇਹਰਾ ਦਮਕ ਰਿਹਾ ਸੀ ਤੇ ਸਾਰੇ ਨਿਰਾਸ ਦਿਲਾਂ ਵਿਚ ਆਸ ਤੇ ਭਰੋਸਾ ਆ ਰਿਹਾ ਸੀ। ਰਾਤ ਉਸੇ ਤਰ੍ਹਾਂ ਕੋਧਰੇ ਦੀ ਰੋਟੀ ਖਾਕੇ ਤੇ ਹਰਿ ਗੁਣ ਗਾਉਂ ਕੇ ਸੈਂ ਗਏ।

ਮਲਕ ਭਾਗੋ

ਅਗਲੇ ਦਿਨ ਮਲਕ ਭਾਗੋ ਦੇ ਘੱਲੇ ਹੋਏ ਪੰਜ ਸਰਕਾਰੀ ਆਦਮੀ ਆਏ ਕਿ ਕਾਰਦਾਰ ਸਾਹਿਬ ਨੇ ਹੁਕਮ ਦਿਤਾ ਹੈ ਕਿ ਆਪ ਉਨ੍ਹਾਂ ਪਾਸ ਕਚਹਿਰੀ ਹਾਜ਼ਰ ਹੋਵੇ, ਤੇ ਜੇ ਨਾਂਹ ਕਰੋ ਤਾਂ ਅਸੀਂ ਮੱਲੋ ਮੱਲੀ ਲੈ ਚੱਲਣ ਲਈ ਆਖੇ ਗਏ ਹਾਂ। ਸ੍ਰੀ ਗੁਰੂ ਜੀ ਸੁਣ ਕੇ ਮੁਸਕ੍ਰਾਏ ਤੇ ਕਹਿਣ ਲਗੇ, "ਚੰਗਾ ਭਾਈ ਅਸੀਂ ਚਲਦੇ ਹਾਂ ਜੇ ਸਾਈਂ ਨੇ ਐਉਂ ਹੀ ਆਪਣਾ ਕੰਮ ਸਾਰਨਾ ਹੈ ਤਾਂ ਐਉਂ ਹੀ ਸਹੀ।" ਇਹ ਕਹਿ ਕੇ ਸਹਿਜੇ ਸਹਿਜੇ ਨਾਲ ਚਲੇ ਗਏ। ਪ੍ਰੇਮ ਡੋਰ ਦਾ ਬੱਧਾ ਲਾਲੋ ਪਿਛੇ ਪਿਛੇ ਟੁਰ ਗਿਆ, ਹੋਰ

પ૧