ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/39

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਠਾਨ—— ਫ਼ਕੀਰ ਸਾਈਂ! ਕਦੇ ਨਹੀਂ।

ਗੁਰੂ ਜੀ—— ਜ਼ੋਰ ਨੂੰ ਖੈਰ ਦਾ ਫਲ ਕੀਕੂੰ ਲਗੇ?

ਪਠਾਨ—— ਮੈਂ ਨਹੀਂ ਸਮਝਿਆ।

ਗੁਰੂ ਜੀ—— ਰਬ ਦੇ ਫ਼ਕੀਰ ਤੂੰ ਜੋਰ ਨਾਲ ਸਦ ਘਲੇ ਹਨ, ਜੇ ਜ਼ੋਰ ਨਾਲ ਆਂਦੇ ਗਏ ਹਨ ਉਨ੍ਹਾਂ ਦੇ ਜੀ ਪੁਰ ਇਸ ਧਕੇ ਦਾ ਕੀ ਅਸਰ ਹੋਣਾ ਚਾਹੀਦਾ ਹੈ? ਆਪ ਸੋਚੋ। ਉਨ੍ਹਾਂ ਦਿਲਾਂ ਵਿਚ ਜਿਥੇ ਤੂੰ ਜੋਰ ਬੀਜਿਆ ਹੈ, ਦੁਆਇ ਖੈਰ ਕਿਉਂ ਉਗੇ?

ਪਠਾਣ—— (ਬੁਲ੍ਹ ਟੁਕ ਕੇ)... ... ਗਲ ਵਾਜਬ ਹੈ।

ਗੁਰੂ ਜੀ—— ਤੂੰ ਜੀਕੂੰ ਜ਼ੋਰ ਨਾਲ ਮਾਮਲਾ ਲੈਂਦਾ ਹੈਂ, ਜੀਕੂੰ ਵਗਾਰ ਪਾਉਂਦਾ ਹੈਂ, ਜੀਕੂੰ ਗ਼ਰੀਬ ਨਿਚੋੜਦਾ ਹੈਂ, ਉਸੇ ਤਰ੍ਹਾਂ ਤੂੰ ਰਬ ਦੇ ਘਰੋਂ ਜ਼ੋਰ ਨਾਲ ਖੈਰ ਮੰਗ ਰਿਹਾ ਹੈਂ, ਮੰਗਾ ਲੈ ਜੇ ਆਉਂਦੀ ਹੈ ਤਾਂ।

ਸੇਦਪੁਰ ਪਠਾਣਾ ਦਾ ਇਕ ਤਕੜਾ ਕਿਲਾ ਸੀ ਤੇ ਇਹ ਨਵਾਬ ਕਿਲੇਦਾਰ ਸੀ, ਇਸਦਾ ਜਾਬਰ ਹੁਕਮ ਸਾਰੇ ਇਲਾਕੇ ਮੰਨੀਂਦਾ ਸੀ, ਇਹੋ ਸੀ ਜੋ ਬਾਬਰ ਨਾਲ ਅਟਕਿਆ ਸੀ ਤੇ ਸੈਦਪੁਰ ਦੀ ਕਤਲਾਮ ਹੋਈ ਸੀ। ਪਰ ਇਸ ਵੇਲੇ ਗੁਰੂ ਜੀ ਦੇ ਵਿੰਨ੍ਹਵੇਂ ਵਾਕ ਉਸਦੇ ਅੰਦਰ ਪੁੜ ਗਏ, ਪੁਤਰ ਦਾ ਮੋਹ ਵਿਆਕੁਲ ਕਰ ਰਿਹਾ ਸੀ। ਸੋ ਨਰਮ ਹੋ ਕੇ ਕਹਿਣ ਲਗਾ:—— ਦਾਤਾ ਲੋਕ ਜੀ! ਅਸੀਂ ਸਿਪਾਹੀ ਲੋਕ ਜ਼ਰਾ ਖੁਰਦਰੇ ਹੁੰਦੇ ਹਾਂ, ਹੂੜ ਮਤ ਸਾਡੀ ਪੱਕ ਜਾਂਦੀ ਹੈ, ਸੋ ਆਪ ਮੇਹਰਾਂ ਦੇ ਘਰ ਆਓ ਤਕਸੀਰ ਮਾਫ਼ ਕਰੋ, ਤੇ ਦੁਆ ਕਰੋ ਜੋ ਕੌਰ ਵੱਲ ਹੋਵੇ।

ਗੁਰੂ ਜੀ—— ਰਜ਼ਾ ਮੰਨ ਤੇ ਜੋ ਹੁੰਦਾ ਹੈ ਹੋਣ ਦੇਹ, ਹੁਕਮ ਤੇ ਟਿਕ ਜੇ ਵੱਲ ਹੋਣਾ ਹੋਊ ਤਾਂ ਹੋ ਜਾਊ; ਨਾ ਮਾਲਕ ਦੀ ਮਰਜ਼ੀ ਹੋਊ ਨਾ ਹੋਊ।

੫੬