ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/41

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੈ? ਕੌਣ ਐਸ਼ਵਰਜ ਵੇਲੇ ਹੋਸ਼ ਕਰਦਾ ਹੈ? ਹਾਂ ਮਨੁਖ ਨੂੰ ਮਦ ਨਿਆਉਂ ਤੇ ਨਹੀਂ ਰਹਿਣ ਦੇਂਦਾ।

ਹਾਕਮ—— ਸਾਈਂ ਜੀ! ਬਚੇ ਦੀ ਜਾਨ ਬਖਸ਼ੋ? ਤਕਸੀਰ ਜੋ ਹੋਈ ਖਿਮਾਂ ਕਰੋ। ਤੁਸੀਂ ਸਾਈਂ ਵਾਲੇ ਦਿਸਦੇ ਹੋ, ਅਸੀਂ ਭੁਲਣਹਾਰ ਹਾਂ।

ਗੁਰੂ ਜੀ—— ਜੇ ਬਈ ਖਾਨਾਂ ਤੈਨੂੰ ਇਸ ਵੇਲੇ ਦਾ ਹੀ ਸੁਖ ਪਿਆਰਾ ਹੈ ਤੇ ਵਡੇ ਦੁਖ ਦਾ ਭੈ ਨਹੀਂ ਤਾਂ ਵਾਹ ਵਾਹ!

ਹਾਕਮ—— (ਸੋਚ ਵਿਚੋਂ ਨਿਕਲਕੇ) ਮੈਂ ਸਮਝਿਆ (ਭਾਗੋ ਵਲ ਤਕ ਕੇ) ਹਾਂ,ਸਾਰੇ ਫ਼ਕੀਰ ਛਡ ਦਿਓ (ਗੁਰੂ ਜੀ ਵਲ ਤਕ ਕੇ) ਆਪ ਭੀ ਦਾਤਾ ਜੀ! ਜਾਓ, ਮੈਂ ਦਰ ਤੇ ਹਾਜ਼ਰ ਹੋ ਕੇ ਬੱਚੇ ਦੀ ਜਾਨ ਮੰਗਾਂਗਾ। ਮੈਥੋਂ ਭੁਲ ਹੋਈ।

ਗੁਰੁ ਜੀ—— ਜਾਹ, ਲਾਲੋ ਕੋਈ ਜੂਠਾ ਟੁਕਰ ਲਿਆ ਦੇਹ ਜੋ ਮੁੰਡਾ ਵਲ ਹੋ ਜਾਵੇ[1]। ਲਾਲੋ ਗਿਆ, ਟੁਕਰ ਲੈ ਆਇਆ, ਬੀਮਾਰ ਨੂੰ ਦਿਤਾ, ਉਸ ਖਾਧਾ, ਤਤਕਾਲ ਵੱਲ ਹੋ ਗਿਆ। ਪਠਾਣ ਹਾਕਮ ਅਚੰਭਾ, ਦਰਬਾਰ ਅਚੰਭਾ, ਭਾਗੋ ਅਚੰਭਾ, ਸਾਰੇ ਛੁਟੇ ਖੜੇ ਫ਼ਕੀਰ ਅਚੰਭੇ!!!

ਸਤਿਗੁਰ ਜੀ—— ਖ਼ਬਰਦਾਰ ਹੇ ਖਾਂਨ! ਉਤੋਂ ਹੁਕਮ ਦੀ ਕਲਮ ਵਹਿ ਗਈ ਹੈ, ਜ਼ੋਰ ਲਈ ਜ਼ੋਰ ਆ ਰਿਹਾ ਹੈ, ਦੁਆਇ


  1. * ਨਾਨਕ ਪ੍ਰਕਾਸ਼ ਵਿਚ ਲਿਖਿਆ ਹੈ ਕਿ ਇਸ ਵੇਲੇ ਗੁਰੂ ਜੀ ਨੇ ਕਿਹਾ ਕਿ ਤੇਰਾ ਪੁਤਰ ਤਾਂ ਮਰ ਚੁਕਾ ਹੈ ਰਾਜ਼ੀ ਕਿਸ ਨੂੰ ਕਰਨਾ ਹੈ? ਜਦ ਨਵਾਬ ਨੇ ਘਰੋਂ ਖ਼ਬਰ ਮੰਗਵਾਈ ਤਾਂ ਪੁਤਰ ਮਰ ਚੁਕਾ ਸੀ, ਪਰ ਖਾ: ਤ੍ਵਾਰੀਖ ਤੇ ਬਾਲਾ ਜਨਮਸਾਖੀ ਵਿਚ ਲਿਖਿਆ ਹੈ ਕਿ ਲਾਲੋ ਤੋਂ ਜੂਠਾ ਟੁਕਰ ਮੰਗਵਾਕੇ ਗੁਰੂ ਜੀ ਨੇ ਨਵਾਬ ਦਾ ਮੁੰਡਾ ਰਾਜ਼ੀ ਕਰ ਦਿਤਾ।
੫੮