ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/42

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਖੈਰ ਦੀ ਲੋੜ ਓਥੇ ਹੈ, ਕਰੋ ਜੇ ਕੁਛ ਬਣਦਾ ਜੇ। ਖਲਕਤ ਰਬ ਦੀ ਹੈ, ਧਰਮ ਕਿਰਤ ਸਭ ਦਾ ਕਿੱਤਾ ਹੈ, ਜ਼ੋਰ ਜ਼ੁਲਮ ਰਬੀ ਹੁਕਮ ਦੇ ਉਲਟ ਹੈ।

ਨਵਾਬ ਨਾ ਸਮਝਿਆ: ਉਸ ਜਾਤਾ ਕਿ ਮੈਨੂੰ ਨਿਆਂ ਕਰਨ ਲਈ ਕਹਿੰਦੇ ਹਨ, ਜੋ ਮੈਂ ਕਰਦਾ ਹਾਂ ਤੇ ਕਰਾਂਗਾ। ਪਰ ਉਸਦਾ ਨਿਆਂ ਭੀ ਧੱਕਾ ਸੀ, ਤੇ ਪਠਾਣਾਂ ਦਾ ਸਾਰਾ ਰਾਜ ਪਰਜਾ ਲਈ ਕਸ਼ਟ ਰੂਪ ਸੀ, ਗੁਰੂ ਜੀ ਨੇ ਫਿਰ ਗਹੁ ਨਹੀਂ ਕੀਤਾ, ਮਸਤਾਨੇ ਤੇ ਚੁੱਪ ਹੋ ਕੇ ਟੁਰ ਆਏ, ਰੋੜੀ ਜਾ ਬੈਠੇ। ਲਾਲੋ ਨ ਆ ਪੁੱਛਿਆ 'ਪਾਤਸ਼ਾਹ! ਅੱਜ ਕੀਹ ਅਗੰਮ ਦੀ ਬੋਲੇ ਹੋ?' ਤਾਂ ਸਤਿਗੁਰ ਜੀ ਨੇ ਹੋਣਹਾਰ ਦੀ ਸੈਨਤ ਕਰਕੇ ਚੁੱਪ ਧਾਰ ਲਈ। ਅਗਲੇ ਦਿਨ ਮਲਕ ਭਾਗੋ ਆ ਚਰਨੀ ਪਿਆ, ਆਖਣ ਲੱਗਾ 'ਹੇ ਰਬੀ ਦਾਤਾ! ਮੈਂ ਬੜੀ ਅਵੱਗਯਾ ਕੀਤੀ ਹੈ, ਮਿਹਰ ਕਰ ਤੇ ਬਖਸ਼; ਮੈਨੂੰ ਲੋਕਾਂ ਭੁਤਲਾਇਆ ਸੀ।

ਗੁਰੁ ਜੀ—— ਕਾਰਦਾਰ ਹੋਣਾ ਤੇ ਭੁਤਲਾਵੇ ਵਿਚ ਆਉਣਾ ਹੇ ਭਾਗੋ! ਇਹ ਕਿਵੇਂ? ਛੱਡ ਦੇ ਕਾਰਦਾਰੀ, ਕਿਰਤ ਕਰ ਦਸਾਂ ਨਵ੍ਹਾਂ ਦੀ, ਜੇ ਤੈਨੂੰ ਆਪਣੀਆਂ ਅੱਖਾਂ ਹੱਕ ਨਾਹੱਕ ਪਛਾਣਦੀਆਂ ਨਹੀਂ ਤਾਂ। ਤੁਸੀਂ ਸਿਰੇ ਦੇ ਹਾਕਮ ਨਹੀਂ, ਤੁਹਾਡੇ ਸਿਰ ਹੋਰ ਹਾਕਮ ਹੈ, ਡਰੋ ਉਸ ਦੇ ਨਿਆਂ ਤੋਂ, ਉਹ ਅਭੁੱਲ ਤੋਲਦਾ ਹੈ, ਚਾਹੇ ਤੋਲਦਾ ਜਾਪਦਾ ਨਹੀਂ, ਆ ਰਿਹਾ ਹੈ ਉਸ ਦਾ ਅਦਲ, ਡਰੋ ਉਸ ਦੇ ਅਦਲ ਤੋਂ।

ਮਲਕ——ਮੈਂ ਤੋਂ ਅਵੱਗਆ ਹੋਈ, ਮਾਫ ਕਰੋ?

ਗੁਰੂ ਨਾਨਕ——ਮੇਰੀ ਅਵਗ੍ਯਾ, ਨਾਨਕ ਦੀ ਅਵੱਗ੍ਯਾ? ਹੈਂ!

ਨਾਨਕ ਨੇ ਅਪਨੀ ਅਵੱਗ੍ਯਾ ਕਦੇ ਚਿਤਾਰੀ ਹੀ ਨਹੀਂ। ਡਰ ਉਸ ਅਵੱਗਯਾ ਤੋਂ ਜੋ ਤੂੰ ਆਪਣੀ ਕੀਤੀ ਹੈ, ਜੋ ਤੂੰ ਪਰਜਾ

੫੯