ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/44

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੈਂ, ਪਰਜਾ ਦੀ ਸੇਵਾ ਕਰਦਾ ਹੈਂ, ਰਾਜੇ ਨੂੰ ਭੁੱਲ ਵਿਚ ਨਹੀਂ ਪੈਣ ਦੇਂਦਾ, ਜੋ ਤੈਨੂੰ ਧਰਮ ਦਾ, ਨਿਆਂ ਦਾ ਮਿਲਦਾ ਹੈ, ਉਸ ਵਿਚ ਗੁਜ਼ਾਰਾ ਕਰਦਾ ਹੈਂ, ਤੇਰੀ ਕਮਾਈ ਕਿਰਤ ਹੈ। ਮਜੂਰ ਦੀ ਟੋਕਰੀ, ਬਾਣੀਏਂ ਦੀ ਤੱਕੜੀ, ਕਾਰਦਾਰ ਦਾ ਨਿਆਂ, ਰਾਜੇ ਦਾ ਪੂਰਾ ਤੋਲ ਪਰਜਾ ਪਾਲਣ, ਸਾਧੂ ਦੀ ਬੰਦਗੀ ਤੇ ਸ਼ੁਭ ਮੱਤ ਦਾਨ ਦੇਣੀ ਸਭ ਕਿਰਤ ਹੈ, ਜੇ ਪਹੇਮਾਨਗੀ ਨਹੀਂ ਤਾਂ। ਹਾਂ, ਸਾਰਾ ਕੁਝ ਬੰਦਗੀ ਹੋ ਜਾਂਦਾ ਹੈ ਜੇ ਹਿਰਦੇ ਸਾਈਂ ਰੱਖਕੇ ਕਰੋ ਜੋ ਕੁਛ ਕਿ ਕਰਨਾ ਸਾਡੇ ਹਿੱਸੇ ਸਾਡੀ ਵੰਡ ਵਿਚ ਭਾਗਾਂ ਨਾਲ ਕਿ ਉਸ ਦੀ ਚੋਣ ਨਾਲ ਕਿ ਕਿਸੇ ਦੀ ਮਿਹਰ ਨਾਲ ਆਇਆ ਹੈ। ਆਪਣਾ ਲਹੂ ਨਚੋੜ ਕੇ, ਖੇਤੀ ਕਰਕੇ ਸਰਕਾਰੀ ਮਾਮਲਾ ਭਰਕੇ ਜਿਸ ਰਾਹਕ ਪਾਸ ਮਸਾਂ ਸਾਲ ਦੇ ਟੁਕਰ ਰਹਿ ਜਾਂਦੇ ਹਨ, ਉਸ ਨੂੰ ਡਰਾ ਧਮਕਾ ਕੇ ਉਸ ਤੋਂ ਕੁਛ ਹੋਰ ਲੈਣਾ ਉਸ ਦਾ ਲਹੂ ਨਚੋੜਨਾ ਹੈ। ਜੇਹੀ ਪਸੂ ਦੀ ਗਿੱਚੀ ਵਢਕੇ ਰਤ ਚੋ ਲਈ ਤੇਹੀ ਕਿਸੇ ਦੀ ਕਿਰਤ ਵਿਚੋਂ ਜ਼ੋਰ ਛਲ ਨਾਲ ਲੈ ਲੈਣਾ ਰੱਤ ਨਿਚੋੜਨਾ ਹੈ। ਭਲਾ ਤੇਰਾ ਬ੍ਰਹਮਭੋਜ ਸਾਈਂ ਖਾ ਸਕਦਾ ਹੈ? ਸਾਈਂ ਦੇ ਦਰ ਦੇ ਪਿਆਸੇ ਖਾ ਸਕਦੇ ਹਨ? ਜਦ ਕਿ ਗ੍ਰਾਹੀ ਗ੍ਰਾਹੀ ਵਿਚ ਹਾਵੇ ਤੇ ਰੋਣ ਦੀ ਝੀਣੀਂ ਬਾਣੀ ਹੈ ਤੇ ਰੱਤ ਦੇ ਟੇਪੇ ਤੁਪਕਦੇ ਹਨ? ਤੇਰੇ ਬ੍ਰਮਹਭੋਜ, ਤੇਰੇ ਦਾਨ, ਤੇਰੇ ਸ੍ਰਾਧ ਤੇਰੇ ਜੱਗ ਆਪਣੀ ਉਜਾਗਰੀ ਵਾਸਤੇ ਹਨ, ਆਪਣੇ ਪਾਪਾਂ ਦੇ ਕੱਜਣ ਹਨ, ਲਹੂ ਚਬੱਚਿਆਂ ਉਤੇ ਛੱਪਰ ਛਾਉਂਣੇ ਹਨ। ਹਾਵਾ ਹੈ ਉਨ੍ਹਾਂ ਤੇ ਜੋ ਇਸ ਪੁੰਨ ਦੇ ਧਾਨ ਨੂੰ ਖਾਦੇ ਹਨ, ਸ਼ੋਕ ਹੈ ਉਨ੍ਹਾਂ ਤੇ ਜੋ ਇਸ ਅੰਨ ਤੇ ਪਲ ਕੇ ਸਾਧੂ ਬ੍ਰਹਮਣ ਤੇ ਤਪੱਸੀ ਅਖਾਉਂਦੇ ਹਨ! ਦੇਸ਼ ਸੜ ਉਠਿਆ ਹੈ ਜ਼ੁਲਮ ਹੇਠ, ਭਾਗੋ! ਪਰਜਾ ਕੁਰਲਾ ਉਠੀ ਹੈ ਜੋਰ ਹੇਠ, ਧੁਰੋਂ ਹੁਕਮ ਹੋ

੬੧