ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/45

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗਿਆ ਹੈ ਕਰੜਾ। ਪਾਪਾਂ ਦੇ ਬਨ ਨੇ ਅਸਮਾਨਾਂ ਵਿਚੋਂ ਕਸ਼ਟਾਂ ਦੇ ਬੱਦਲ ਖਿੱਚ ਲਿਆਂਦੇ ਹਨ, ਤਿਆਰ ਹੋਵੇ ਉਸ ਜ਼ੁਲਮ, ਦੇ ਝਲਣ ਲਈ ਆਪ, ਜੋ ਜ਼ੁਲਮ ਤੁਸੀਂ ਲੋਕਾਂ ਤੇ ਕਰਦੇ ਨਹੀਂ ਸੰਗਦੇ ਰਹੇ, ਜੋ ਕਰਦਿਆਂ ਤੁਹਾਨੂੰ ਕੌੜਾ ਨਹੀਂ ਲਗਾ, ਉਹ ਭੋਗਦਿਆਂ ਦੱਸੇਗਾ ਕਿ ਮੈਂ ਕਿਤਨਾ ਕੌੜਾ ਹਾਂ।

ਭਾਗੋ ਕੰਬ ਗਿਆ, ਰੋ ਪਿਆ ਪੈਰੀਂ ਢਹਿ ਪਿਆ—— ਬਖ਼ਸ਼! ਹੈ ਦਾਤਾ! ਬਖਸ਼!

ਗੁਰੂ ਜੀ ਬਖਸ਼ੇਗਾ ਬਖਸ਼ਿੰਦ, ਪਰ ਤਾਂ ਬਖਸ਼ੇਗਾ ਜੇ ਤੈਨੂੰ ਬਖਸ਼ਣਗੇ, ਉਹ ਗ਼ਰੀਬ ਤੇ ਨਿਤਾਣੇ, ਜਿਨ੍ਹਾਂ ਨੂੰ ਤੂੰ ਗ਼ਰੀਬ ਤੇ ਨਿਤਾਣੇ ਕੀਤਾ ਹੈ, ਜਾਹ ਬਖਸ਼ਾ ਉਨ੍ਹਾਂ ਤੋਂ ਜਿਨ੍ਹਾਂ ਨੂੰ ਤੂੰ ਸਤਾਇਆ ਹੈ। ਮੈਂ ਸਉਦੇ ਕਰਨ ਵਾਲਾ ਫ਼ਕੀਰ ਨਹੀਂ। ਪੂਰਾ ਤੁਲੇਗਾ ਪੂਰੇ ਤੱਕੜ ਤੇ, ਤੂਫ਼ਾਨ ਆ ਰਿਹਾ ਹੈ ਦੇਸ਼ ਤੇ, ਪਠਾਣ ਰਾਜ ਦੇ ਸਿਰ ਝੱਖੜ ਆ ਰਿਹਾ ਹੈ, ਜੇ ਅਪਣੀ ਲੋੜ ਹਈ ਤਾਂ ਹੋ ਨੀਵਾਂ ਬਖ਼ਸ਼ਾ ਤੇ ਕਿਰਤ ਕਰ, ਫੇਰ ਉਸ ਸੁਚੀ ਕਮਾਈ ਤੇ ਉਜਲ ਹੋਕੇ ਹੋ ਉੱਚਾ।

ਸਾਈਂ ਦੇ ਪਿਆਰੇ ਦੇ ਮਹਾਂਵਾਕਾਂ ਨੂੰ ਸੁਣਦਾ ਭਾਗੋ ਉਸ ਵੇਲੇ ਉਠ ਗਿਆ, ਜਾ ਘਰ ਦੇ ਤੋੜੇ ਖੁਹਲੇ, ਸਾਰਾ ਧਨ ਲੁਟਾ ਦਿਤਾ, ਉਨ੍ਹਾਂ ਪਰਜਾ ਦਿਆਂ ਲੋਕਾਂ ਨੂੰ ਜਿਨ੍ਹਾਂ ਤੋਂ ਕੱਠੀ ਕੀਤੀ ਸੀ ਉਹ ਸਰਪਣੀ (ਮਾਇਆ) ਜੋ ਪਥੱਲਾ ਮਾਰਕੇ ਬੈਠੀ ਭਾਗੋ ਨੂੰ ਵਿਸ ਰੂਪ ਬਣਾ ਰਹੀ ਸੀ। ਕਈ ਕਹਿਣ ਬਾਵਲਾ ਹੋ ਗਿਆ ਹੈ ਭਾਗੋ, ਪਰ ਆਮ ਖ਼ਲਕਤ ਵਿਚ ਫੈਲ ਗਈ ਕੀਰਤੀ 'ਨਾਨਕ ਤਪੇ ਦੀ ਕਿ ਓਸ ਸਾਧਿਆਂ ਹੈ ਐਡਾ ਅਸਰਾਲ ਸੱਪ। ਹਾਂ, ਸੈਦਪੁਰ ਦੇ ਇਲਾਕੇ ਪਰਜਾ ਵਿਚ ਧੁੰਮ ਗਈ ਭਾਗੋ ਦੀ ਕੀਰਤੀ, ਦੁਖੇ ਦਿਲਾਂ ਵਿਚੋਂ ਟੁਰੀ ਇਕ ਅਸੀਸਾਂ ਦੀ ਨੈਂ ਤੇ

੬੨