ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/46

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚਲੀ ਗਈ ਸਾਈਂ ਦੇ ਦਰ। ਫੇਰ ਇਕ ਦਿਨ ਤਿਰਕਾਲਾਂ ਨੂੰ ਆਇਆ ਭਾਗੋ ਲਾਲੋ ਦੇ ਘਰ। ਹਾਂ, ਜਗਤ ਦਾ ਮਾਲਕ ਮੱਕੀ ਦੀ ਰੋਟੀ ਖਾ ਰਿਹਾ ਸੀ, ਟੁੱਕਰ ਦਿਤਾ ਭਾਗੋ ਨੂੰ ਖਾਹ ਬਈ, ਤੇ ਦੇਖ ਸਵਾਦ। ਭਾਗੋ ਨੂੰ ਅਜ ਪਹਿਲਾ ਦਿਨ ਸੀ ਅੰਨ ਦਾ ਸਵਾਦ ਆਇਆ। ਹਥ ਬੰਨਕੇ ਕਹਿਣ ਲਗਾ: 'ਬਖਸ਼ਿੰਦ ਦਾਤਾ! ਮਿਹਰ ਕਰ ਤੇ ਚਰਨੀਂ ਲੈ, ਆਉਣ ਵਾਲੇ ਦੁਖਾਂ ਤੋਂ ਰਖ ਲੈ, ਲੋਕ ਪਰਲੋਕ ਸਹਾਈ ਹੋਹੁ'।

ਗੁਰੂ ਜੀ—— ਦੇਖ! ਜੋ ਪਰਜਾ ਤੇ ਦੁਖਾਈ ਸੀ ਹੁਣ ਉਸ ਦੀਆਂ ਆਂਦਰਾਂ ਠਰੀਆਂ ਹਨ, ਉਨ੍ਹਾਂ ਦੀ ਅਸੀਸ ਦਰਗਾਹੇ ਪੁਜੀ ਹੈ ਤੇਰੇ ਤੇ ਮਿਹਰ ਹੋਈ ਹੈ। ਨਾਮ ਜਪ, ਧਰਮ ਦੀ ਕਿਰਤ ਸਾਈਂ ਨਾਮ ਬਿਨਾਂ ਦੇਹ ਸੁਹਾਗਣ ਨਹੀਂ ਹੁੰਦੀ। ਧਰਮ ਕਿਰਤ ਕਰਨ ਵਾਲੇ ਸੁਚੇ ਤਾ ਹੋ ਜਾਂਦੇ ਹਨ, ਪਰ ਕੁਸੰਗਾਂ ਕਰਕੇ ਤਾਮਸੀ ਬਿਰਤਿ ਵਿਚ ਚਲੇ ਜਾਂਦੇ ਹਨ, ਜੇ ਨਾਲ ਨਾਮ ਦੀ ਟੇਕ ਹੋਵੇ, ਨਾਮ ਦਾ ਚਾਨਣਾ ਹੋਵੇ, ਨਾਮ ਦੀ ਠੰਢ ਹੋਵੇ, ਤਾਂ ਉਹ ਸਾਧੂ, ਉਹੁ ਸੰਤ, ਉਹੁ ਫ਼ਕੀਰ, ਉਹੁ ਮਹਾਤਮਾ ਹਨ। ਨਿਰੇ ਕਿਰਤੀ ਭੀ ਸਫਲ ਹਨ ਜੋ ਮੂਰਖਤਾ ਵਿਚ ਹਨ ਤੇ ਪਸ਼ੂਆਂ ਵਾਗੂੰ ਜੀਊਂਦੇ ਹਨ, ਚਾਹੇ ਸੁਖੀ ਤੇ ਬੇ-ਫਿਕਰ ਹਨ। ਬਨਾਂ ਜੰਗਲਾਂ ਵਿਚ ਨਿਰੀ ਚੁਪ-ਸਾਧ ਗਏ ਸਾਧ ਸੰਤ ਨਹੀਂ ਉਹ ਤਾਂ ਟਿਕੇ ਹੋਏ ਯੰਤਰ ਹਨ ਜੋ ਜੀਵਨ ਵਿਚ ਹਨ, ਸਰੀਰ ਹਿਲਦੇ ਹਨ ਤੇ ਜੁਲਦੇ ਹਨ। ਕੇਵਲ ਉਹ ਜੋ ਨਾਮ ਜਪਦੇ ਹਨ, ਤੇ ਮਨ ਵਿਚ ਉਛਲਦੇ ਹਨ ਤੇ ਪਰੇਮ ਤੇ ਸ਼ੁਕਰ ਤੇ ਬੇਨਤੀ ਤੇ ਰਸ ਨਾਲ ਤਰਭਕਦੇ ਹਨ,ਸਾਈਂ ਵਲ ਅੰਦਰੋਂ ਬਾਹੀਂ ਉਲਾਰ ਉਲਾਰ ਤਾਂਘਦੇ ਹਨ, ਉਹ ਜੀਉਂਦੇ ਹਨ, ਲੋਕ ਪਰਲੋਕ ਸੁਹੇਲੇ ਹਨ, ਨਾਮ ਬਿਨਾ ਮੁਰਦਿਹਾਂਨ ਹੈ, ਨਾਮ ਬਿਨਾਂ ਜਿੰਦ ਨਹੀਂ। ਹਾਂ, ਭਾਗੋ ਅਜ ਮਿਹਰ ਹੋਈ ਹੈ, ਤੇਰੇ ਲੲ

੬੩