ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/49

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪੂਰਨ ਸਿੰਘ

*

ਮਿਤ੍ਰਤਾ

ਜੀਵਨ ਮਿਤ੍ਰਤਾ ਹੈ। ਬਿਨਾ ਮਿਤ੍ਰਤਾ ਜੀਵਨ ਇਕ ਤਰ੍ਹਾਂ ਦੀ ਆਪ ਪਾਈ ਅਕਲ ਹੈ ਤੇ ਅਕਲ ਇਕ ਤਰ੍ਹਾਂ ਦੇ ਨਰਕ ਦਾ ਹਨੇਰਾ ਹੈ। ਫੁਲਾਂ ਦੇ ਬੂਟੇ ਜਿਹੜੇ ਆਪ ਬੀਜੀਏ ਤੇ ਆਪ ਸਿੰਚੀਏ ਓਹ ਜਦ ਜੰਮਦੇ ਤੇ ਵਡੇ ਹੁੰਦੇ ਹਨ ਹਰ ਇਕ ਪੱਤੀ ਤੇ ਕੋਂਪਲ ਜਿਹੜੀ ਕਢਦੇ ਹਨ, ਇਕ ਤਰ੍ਹਾਂ ਦੀ ਸੁਭਾਵਕ ਖ਼ੁਸ਼ੀ ਸਾਡੇ ਦਿਲਾਂ ਵਿਚ ਭਰਦੇ ਹਨ ਤੇ ਸੁਚੇ ਮਨਾਂ ਵਾਲਿਆਂ ਨੂੰ ਇਨ੍ਹਾਂ ਫੁਲਾਂ ਦੀ ਸੰਗਤ ਇਕ ਅਜੀਬ ਨਿਰੋਲ ਤੇ ਸੂਖਮ ਤੇ ਤੀਖਣ ਮਿਤ੍ਰਤਾ ਦਾ ਭਾਵ ਉਪਜਾਂਦੀ ਹੈ। ਮਲੂਮ ਹੁੰਦਾ ਹੈ; ਕਿ ਨਿਕੇ ਨਿਕੇ ਫੁਲਾਂ ਦੇ ਬੂਟੇ ਲਾਜਵੰਤੀ ਦੀਆਂ ਪਤੀਆਂ ਦੀ ਛੂਹੀ ਮੂਹੀ—— ਤਾ ਵਿਚ ਆਪਣੇ ਅੰਦਰ ਦੀ ਸ਼ੁਕਰ ਗੁਜ਼ਾਰੀ ਦੇ ਰੰਗ ਨਾਲ ਭਰੇ ਨੈਣਾਂ ਨਾਲ ਤਕਦੇ ਹਨ, ਕੁਮਲਾਏ ਹੁੰਦੇ ਹਨ, ਜਦ ਜਲ ਲਿਆ ਕੇ ਉਨ੍ਹਾਂ ਉਪਰ ਛਿਣਕਿਆ ਜਾਂਦਾ ਹੈ ਤਦ ਕਿਸੇ ਮੰਦ ਮੰਦ ਹਸੀ ਨਾਲ ਸਾਡੇ ਰੂਹ

੬੬