ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/50

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨੂੰ ਤਰੋਤਾਜ਼ਾ ਕਰਦੇ ਹਨ। ਇਹ ਕੋਮਲ ਬੇਜ਼ੁਬਾਨ ਸ਼ੁਕਰ ਨਾਲ ਭਰੀ ਮਿਤ੍ਰਤਾ ਦਾ ਮੂਕ ਭਾਵ ਮੁੜ ਫਿਰ ਫਿਰ ਨਿਕੇ ਬਚਿਆਂ ਦੀ ਪ੍ਰਸੰਨਤਾ ਵਿਚ ਦਿਸ ਆਉਂਦਾ ਹੈ। ਕਹਿੰਦੇ ਹਨ, ਸਭ ਥੀਂ ਸੋਹਣੀ ਚੀਜ਼ ਮਨੁਖ ਦਾ ਫੁਲ ਵਰਗਾ ਬੱਚਾ ਹੈ। ਬਚਿਆਂ ਦੇ ਹੰਸੂੰ ਹੰਸੂੰ ਕਰਦੇ ਚਿਹਰੇ ਫੁਲਾਂ ਦੇ ਮੂੰਹਾਂ ਥੀਂ ਕਿਸੀ ਤਰ੍ਹਾਂ ਘਟ ਨਹੀਂ। ਇਉਂ ਪ੍ਰਤੀਤ ਹੁੰਦਾ ਹੈ ਕਿ ਫੁਲਾਂ ਨੂੰ ਨੈਣ ਤੇ ਜ਼ੁਬਾਨ ਪੂਰੇ ਪੂਰੇ ਇਥੇ ਆਣ ਲਗੇ ਹਨ। ਬਿਨਾ ਫਲਾਂ ਤੇ ਬਚਿਆਂ ਦ ਆਦਮੀ ਹੁਸ ਕੇ ਹੁਟ ਕ ਮਰ ਜਾਵੇ। ਇਸ ਜੀਵਨ ਦੀ ਮਿਤ੍ਰਤਾ ਨੂੰ ਸ਼ੈਲੀ ਅੰਗ੍ਰੇਜ਼ ਕਵੀ ਅਨੁਭਵ ਕਰਦਾ ਹੈ ਅਤੇ ਮਿਤ੍ਰਤਾ ਦੀ ਫਿਲਾਸਫੀ ਦੀ ਸੁਰਖੀ ਹੇਠ ਲਿਖ੍ਯਾ ਹੈ:——

ਆ ਜਿੰਦੇ ਅਸੀ ਰਲ ਮਿਲ ਬਹੀਏ,

ਕੋਈ ਨਾ ਕੱਲਾ ਜੀਵੇ।

ਚਸ਼ਮੇ ਤੇ ਦਰਿਯਾ ਮਿਲ ਬਹਿੰਦੇ,

ਨਦੀਆਂ ਨਾਲ ਸਮੁੰਦਰ।

ਦੈਵੀ ਹਵਾਵਾਂ ਰਲ ਮਿਲ ਝੁੱਲਣ,

ਮਿਠੀ ਪ੍ਰੀਤ ਸਬ ਪਾਂਦੇ।

ਆ ਜਿੰਦੇ ਅਸੀ ਰਲ ਮਿਲ ਬਹੀਏ,

ਕੋਈ ਨਾ ਕੱਲਾ ਜੀਵੇ।

ਨੇਮ ਰੱਬ ਦਾ ਸਭ ਇੱਕਠੇ,

ਰੂਹ ਰੂਹਾਂ ਵਿਚ ਖਹਿੰਦੇ।

ਤੂੰ ਤੇ ਮੈਂ ਕਿਉਂ,

ਇੰਝ ਨ ਮਿਲੀਏ।

ਜਦ ਹਰ ਚੀਜ਼ ਦੇ ਦੂਜੀ ਨਾਲ,

੬੭