ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/51

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹਨ ਸਦਾ ਪ੍ਰੀਤ ਦੇ ਮੇਲੇ।
ਆ ਵੇਖ ਪਰਬਤ ਕਿੰਞ,
ਗਗਨਾਂ ਨੂੰ ਹਨ ਚੁੰਮਦੇ।
ਤੇ ਸਾਗਰ-ਲਹਿਰਾਂ ਇਕ ਦੂਜੇ,
ਨੂੰ ਮਾਰਨ ਜੱਫੀਆਂ।
ਇਕ ਭੈਣ ਫੁੱਲ ਦੂਜੇ ਭਰਾ,
ਸ਼ਗੂਫੇ ਨੂੰ ਜੇ ਨ ਚੁੰਮੇ।
ਕੁਦਰਤ ਮਾਫੀ ਕਦੀ,
ਨ ਦੇਵੇ।
ਸੂਰਜ ਦੀਆਂ ਕਿਰਨਾਂ ਧਰਤ ਨੂੰ ਆਪਣੀ,
ਬਾਹਾਂ ਪੰਗੂੜੇ ਵਿਚ ਉਲਾਰਣ।
ਤੇ ਚੰਨ ਦੀਆਂ ਰਸ਼ਮੀਆਂ ਸਾਗਰ ਦਾ।
ਮੂੰਹ ਪਿਆਰ ਦੇ ਦੇ ਚੁੰਮਣ।
ਇਹ ਸਭ ਚੁੰਮਣ ਕਿਸ ਕੰਮ ਪਿਆਰੀ!
ਜੇ ਤੂੰ ਨਾ ਆ ਮੈਨੂੰ ਇਉਂ ਚੁੰਮੇ।
ਆ ਜਿੰਦੇ ਅਸੀਂ ਰਲ ਮਿਲ ਬਹੀਏ।
ਕੋਈ ਨਾ ਕੱਲਾ ਜੀਵੇ।

ਕੋਲ ਫੁਲ ਤੇ ਸੂਰਜ ਦੀ ਪਤਲੀ ਕਿਰਣ ਦੀ ਮਿਤ੍ਰਤਾ ਦੀ ਕਹਾਣੀ ਕਵੀ ਜਨਾਂ ਦੇ ਦਿਲਾਂ ਵਿਚ ਫੁੱਟਦੀ ਹੈ, ਤੇ ਬਨਫਸ਼ੇ ਦੇ ਫੁਲ ਵਿਚ ਤ੍ਰੇਲ ਤੁਪਕਾ ਕਿਸੇ ਹੋਰ ਗੁਪਤ ਪਿਆਰ ਦੀ ਕਥਾ ਦਾ ਚੁਪ ਦਰਦ ਹੈ। ਧਰਤ ਦਰ ਹਕੀਕਤ ਮਾਤਾ ਹੈ। ਆਪਣੀ ਛਾਤੀ ਤੇ ਕਿੰਨੇ ਹੀ ਬੱਚੇ ਪਾਲਦੀ ਹੈ ਤੇ ਸਭ ਥੀਂ ਵਡਾ ਮਿਤ੍ਰ ਦੁਨੀਆਂ ਵਿਚ ਧਰਤੀ ਮਾਤਾ ਦਾ ਜੀਂਦਾ ਚਿੰਨ੍ਹ

੬੮