ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/53

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵੇਖਣ ਵਾਲੇ ਲਈ ਸਭ ਨੂਰ ਦੇ ਬਣੇ ਬੰਦੇ ਸੋਹਣੇ ਹਨ। ਜਿਹੜੀ ਅਖ ਮਾਸ ਦੇ ਬੁਤਾਂ ਦੇ ਧੁੱਪ ਛਾਂ ਵਲ ਦੀ ਸੁਹਣੱਪ ਤੇ ਕੋਝ ਨੂੰ ਗਿਣ ਗਿਣ ਤੇ ਮਿਣ ਮਿਣ ਕਰਕੇ ਅਪਣੀ ਮਿਤ੍ਰਤਾ ਦਾ ਧਾਗਾ ਤੇ ਸਿੱਕੇ ਦਾ ਲਾਟੂ ਸੁੱਟ ਰਹੀ ਹੈ, ਓਹ ਕਦੀ ਮਿਤ੍ਰਤਾ ਦੇ ਭਾਵ ਨੂੰ ਅਨੁਭਵ ਨਹੀਂ ਕਰ ਸਕਦੀ।
ਮਿਤ੍ਰ ਦੀ ਅੱਖ ਜਾਹਰੀ ਅੱਖਾਂ ਨਾਲ ਦਿਸਦੀ ਯਾ ਮਨ ਉਪਰ ਪਏ ਧੁਪ ਛਾਂ ਦੀਆਂ ਪ੍ਰਤੀਤਾਂ ਤੇ ਯਕੀਨਾਂ ਦੀ ਬਣੀ ਇਉਂ ਆਖੀ "ਅਸਲੀਅਤ" ਨੂੰ ਨਹੀਂ ਦੇਖਦੀ। ਉਸ ਵਿਚ ਇਕ ਪਾਰਦਰਸ਼ੀ ਸ਼ਕਤੀ ਹੁੰਦੀ ਹੈ, ਜਿਹੜੀ ਇਨ੍ਹਾਂ ਪਰਦਿਆਂ ਤੇ ਕਪੜਿਆਂ ਥੀਂ ਪਾਰ ਪਰੇ ਕਿਸੀ ਆਦਰਸ਼ ਦਿਵ੍ਯਤਾ ਦੇ ਰੂਪ ਨੂੰ ਵੇਖਦੀ ਹੈ ਤੇ ਉਹਨੂੰ "ਉਸ ਜਿਹਾ ਹੋਰ ਨਾ ਕੋਈ ਮਿਤ੍ਰ" ਲੱਗਦਾ ਹੈ, ਤੇ ਉਥੇ ਕਰਮਾ ਦੀ ਕਾਲਖ ਉਹਨੂੰ ਉਸ ਰੂਪ ਵਿਚ ਨਹੀਂ ਦਿਸਦੀ, ਉਹਨੂੰ ਕਰੂਪਤਾ, ਕੀ ਮਾਨਸਿਕ ਤੇ ਕੀ ਸ਼ਰੀਰਕ, ਨਹੀਂ ਦਿਸਦੀ। ਰਬ ਰਚਿਤ ਰੂਹ ਸਦਾ ਸੋਹਣਾ ਹੈ।

ਲੈਲੀ ਨੂੰ, ਕਿਹਾ ਜਾਂਦਾ ਹੈ, ਮਜਨੂੰ ਦੀ ਅੱਖ ਨਾਲ ਵੇਖੋ। ਜਿਥੇ ਨਜ਼ਰ ਅਨੰਤ ਥੀਂ ਵਿਛੋੜ ਕੇ ਚੀਜ਼ਾਂ ਯਾ ਬੰਦਿਆਂ ਦੇ ਹੱਦ ਬੱਝੀਆਂ ਸ਼ਕਲਾਂ ਯਾ ਮਨਾਂ ਨੂੰ ਵੇਖਦੀ ਹੈ, ਉਥੇ ਮਿਤ੍ਰਤਾ ਇਕ ਉਕਸਾਵਟ ਹੈ, ਜਿਹੜੀ ਉਕਸਾ ਕੇ ਫਿਰ ਚੁਪ ਹੋ ਜਾਂਦੀ ਹੈ। ਰੂਹ ਕਿਸੀ ਹੋਰ ਅਗਾਂਹ ਦੀ ਅਗਮਤਾ ਨੂੰ ਟੋਲਦਾ ਹੈ। ਉਥੇ ਨਹੀਂ ਤਾਂ ਹੋਰ ਅਗੇ; ਯਾ ਇਹਨੂੰ ਛੋੜ ਓਹਨੂੰ ਫੜ ਦੀ ਚੰਚਲਤਾ ਤੇ ਬਾਹਰ ਮੁਖੀ ਦ੍ਰਿਸ਼ਟੀ ਦੀ ਦੱਖ ਕਥਾ ਵਿਚ ਮਾਯੂਸ ਹੋ ਹੋ ਮਰ ਜਾਂਦਾ ਹੈ, ਯਾ ਓਹਨੂੰ ਕਦੀ ਅਨੰਤ ਕਿਸੀ ਝਾਕੇ ਦਾ ਲਿਸ਼ਕਾਰਾ ਵਜਦਾ ਹੈ ਤੇ ਉਹਦੀ ਸੁਰਤ ਜਾਗ ਪੈਂਦੀ ਹੈ, ਤੇ ਉਸ ਨੁਕਤੇ ਨੂੰ ਪ੍ਰਾਪਤ ਕਰਦਾ ਹੈ ਜਿਥੇ ਕੋਈ ਰੂਪਵਾਨ ਤੇ

੭੦