ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/55

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਿਆ ਦਾਰਾ ਕਿਆ ਮੀਤ॥੧॥ ਰਹਾਉ॥

ਇਹ ਸਭ ਜਗਤ ਦੀਆਂ ਦੋਸਤੀਆਂ ਦਾ ਗੁਣ ਹੈ, ਕਿਉਂਕਿ ਉਨ੍ਹਾਂ ਨੇ ਹਾਲੇ ਮਾਥ ਦੇ ਬੁੱਤਾਂ ਦੇ ਰੂਪ ਕਰੂਪ ਤੇ ਆਪਣੀਆਂ ਲੋੜਾਂ ਤੇ ਖੁਦਗਰਜ਼ੀ ਦੀਆਂ ਜ਼ਰੂਰਤਾਂ ਤੇ ਸੰਕਲਪਾਂ ਦੀਆਂ ਪੂਰਤੀਆਂ ਥੀਂ ਪਰੇ ਕੁਛ ਦਿੱਸ ਨਹੀਂ ਰਿਹਾ। ਗਊ ਦਾ ਵਛੇ ਨੂੰ ਚੱਟਨਾ ਇਕ ਅਪੂਰਨ ਮਿਤ੍ਰਤਾ ਦਾ ਅਮਲ ਹੈਵਾਨੀ ਦੁਨੀਆਂ ਵਿੱਚ ਹੈ ਤੇ ਚਿਰ ਸਥਾਈ ਨਹੀਂ। ਗਊ ਨੂੰ ਇਉਂ ਕਰਨ ਵਿਚ ਅਕਹਿ ਜਿਹਾ, ਪਰ ਖਿਣਕ ਸੁਖ ਪ੍ਰਤੀਤ ਹੁੰਦਾ ਹੈ। ਇਨ੍ਹਾਂ ਸੁਖਾਂ ਦਾ ਲਾਲਚ ਦੇ ਦੇ ਕੁਦਰਤ ਮਾਂ ਹੈਵਾਨਾਂ ਵਿਚ ਸ਼ੇਰਨੀ ਦੇ ਦਿਲ ਵਿਚ ਆਪਣੇ ਬੱਚਿਆਂ ਲਈ ਦਯਾ ਧਰਮ ਉਪਜਾਂਦੀ ਹੈ। ਇਉਂ ਹੀ ਜਰਵਾਣਿਆਂ ਜ਼ਾਲਮਾਂ ਜਿਹੜੇ ਬੇਗੁਨਾਹ ਲੋਕਾਂ ਨੂੰ ਦੁੱਖ ਦੇ ਦੇ ਮਾਰ ਦਿੰਦੇ ਹਨ, ਓਹ ਆਪਣੇ ਬੱਚਿਆਂ ਲਈ ਦਯਾ ਦਿਲ ਰੱਖਦੇ ਹਨ। ਪਰ ਉਹ ਇਹੋ ਜਿਹੇ ਪੁਰਸ਼ ਕੀ ਵੱਡੇ ਕੀ ਛੋਟੇ ਜਿਹੜੇ ਅਗਮ ਅਥਾਹ, ਅਕਹਿ, ਅਨੰਤ ਦੀ ਜ਼ਮੀਨ ਵਿਚ ਨਹੀਂ ਉੱਗ ਰਹੇ ਸਿਰਫ ਆਪਣੀਆਂ ਪੰਜ ਇੰਦ੍ਰੀਆਂ ਦੇ ਗਮਲਿਆਂ ਵਿੱਚ ਖੁਦਗਰਜ਼ੀ ਦੇ ਫਲ ਫੁੱਲ ਨੂੰ ਉਗਾ ਰਹੇ ਹਨ। ਓਹ ਹੈਵਾਨ ਹਨ, ਅਰ ਉਨ੍ਹਾਂ ਦੀ ਮਿਤ੍ਰਤਾ ਦੀ ਨੀਂਹ ਸਦਾ ਖੁਦਗਰਜ਼ੀ ਦੇ ਸੁਖ ਉੱਪਰ ਹੈ। ਜਦ ਉਨ੍ਹਾਂ ਨੂੰ ਓਹ ਸੁਖ ਉਨ੍ਹਾਂ ਪਾਸੋ ਨਾ ਮਿਲਿਆ, ਓਹ ਮਿਤ੍ਰਤਾ ਵੈਰ ਵਿਚ ਬਦਲ ਜਾਂਦੀ ਹੈ। ਜਿਥੇ ਮਨ ਮਿਲੇ ਹੋਏ ਹਨ, ਉਦੇ ਜ਼ਰਾ ਹੋਰ ਅਗਾਂਹ ਅੱਪੜ ਹੈਵਾਨਾਂ ਦੀ ਮਿਤ੍ਰਤਾ ਡੂੰਘੀ ਹੋਈ ਹੋਈ ਹੈ। ਪਰ ਓਹ ਵੀ ਹੈਵਾਨ ਹਨ, ਕਿਉਂਕਿ ਇਥੇ ਮਨ ਦੇ ਖਿਆਲਾਤਾਂ ਵਿੱਚ ਓਸ ਖੁਦਗਰਜ਼ੀ ਦੇ ਇਕ ਸੂਖਮ ਪ੍ਰਕਾਰ ਦੇ ਸੁਖ ਉੱਪਰ ਹੈ, ਜਦ ਓਹ ਵਿਚਾਰਾਂ

੭੨