ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/56

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੀ ਗੰਢ ਟੁੱਟੀ ਉਨ੍ਹਾਂ ਦੀ ਮਿਤ੍ਰਤਾ ਖੇਰੂ ਖੇਰੂ ਹੋ ਜਾਂਦੀ ਹੈ। ਜੋ ਸਰੀਰਕ ਹੱਦਾਂ ਤੇ ਮਨ ਦੀਆਂ ਹੱਦਾਂ ਤੇ ਮਨ ਦੀਆਂ ਹੱਦਾਂ ਵਿੱਚ ਦੀ ਵਿਚਰਣ ਵਾਲੇ ਲੋਕਾਂ ਦੀ ਮਿਤ੍ਰਤਾ ਜਿਸ ਤਰਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਮੁਖਾਰ ਬਿੰਦ ਤੋਂ ਕਹਿ ਰਹੇ ਹਨ, ਸਭ ਝੂਠੀ ਹੁੰਦੀ ਹੈ। ਤੇ ਝੂਠ ਹੋਣੀ ਅਵਸ਼ਯ ਤੇ ਜ਼ਰੂਰੀ ਹੈ ਕਿਉਂਕਿ ਨੀਂਹ ਜੇ ਖੁਦਗਰਜ਼ੀ ਉਪਰ ਹੈ, ਮਨ ਦੇ ਇਤਫਾਕਾਂ ਵਿੱਚ ਹੀ ਇਖਲਾਕੀ ਤੇ ਸਰੀਰਕ ਮਾਨਸਿਕ ਧਰਮਾਂ ਦੀ ਏਕਤਾ ਤੇ ਮਿਤ੍ਰਤਾ ਹੈ। ਬੰਦੇ ਦੇ ਰੂਹ ਦਾ ਝਾਕਾ ਇਨ੍ਹਾਂ ਰਿਸ਼ਤਿਆਂ ਵਿਚ ਮੱਧਮ ਜਿਹਾ ਹੁੰਦਾ ਹੈ, ਤੇ ਵਿਸ਼ੇ ਵਿਕਾਰ ਦੇ ਖਿਣਕ ਮਿਤ੍ਰਤਾ ਵਾਂਗ ਇਨ੍ਹਾਂ ਇਖ਼ਲਾਕ, ਪਾਪ ਪੁੰਨਯ, ਨੇਕੀ ਬਦੀ ਉੱਪਰ ਜ਼ੋਰ ਦੇਣ ਵਾਲੇ ਤੇ ਜੋਸ਼ੀਲੇ ਲੋਕਾਂ ਦੀ ਮਿਤ੍ਰਤਾ ਵੀ ਓੱਨੀ ਹੀ ਖਿਣਕ ਤੇ ਨਾਸ਼ਵੰਤ ਹੁੰਦੀ, ਹੈ। ਕੁੱਲ ਰਾਵਾਂ ਦੇ ਇਖ਼ਤਲਾਫ ਕਰਕੇ ਜੇਹੜੀ ਨਫਰਤ ਹੁੰਦੀ ਹੈ, ਓਹ ਵੀ ਓਸੇ ਸ੍ਰੇਣੀ ਦੀ ਹੈ, ਜਿਹੜੀ ਇਕ ਕਾਮੀ ਨੂੰ ਆਪਣੇ ਕਾਮਨੀ ਦੇ ਚਾਹੇ ਰੂਪ ਦੇ ਵਿਗੜਨ ਪਰ ਉਪ੍ਰਾਮਤਾ ਯਾ ਨਫ਼ਰਤ ਵਿਚ ਬਦਲ ਜਾਂਦੀ ਹੈ। ਜਿਹੜੇ ਆਪਨੇ ਆਪ ਨੂੰ ਨਿਸ਼ਪਾਪ ਕਹਿੰਦੇ ਹਨ, ਉਨ੍ਹਾਂ ਵਿੱਚ ਸੱਚੀ ਹਮਦਰਦੀ ਦਾ ਉਸੀ ਤਰਾਂ ਦਾ ਅਭਾਵ ਹੁੰਦਾ ਹੈ ਜਿਸ ਤਰਾਂ ਕਿ ਇਕ ਕਾਮੀ, ਦੋਖੀ, ਲੋਭੀ, ਮੋਹੀ, ਅਹੰਕਾਰੀ ਆਦਮੀ ਵਿੱਚ ਅਭਾਵ ਹੁੰਦਾ ਹੈ। ਕੀ ਗੁਨਾਹਗਾਰਾਂ ਦੀ ਖੁਦਗਰਜ਼ੀ ਵਾਲੀ ਮਿਤ੍ਰਤਾ ਤੇ ਕੀ ਇਨ੍ਹਾਂ ਲੋਕਾਂ ਦੇ ਪਿਆਰ ਅਰ ਮਿਤ੍ਰਤਾ ਜਿਹੜੇ ਮਨ ਤੇ ਸਰੀਰ ਦੀਆਂ ਹੱਦਾਂ ਤੇ ਸਰੀਰ ਤੇ ਮਨ ਦੇ ਕਰਮਾਂ ਤੇ ਖ਼ਿਆਲਾਂ ਦੇ ਹੱਦਾਂ ਵਾਲੀ ਦ੍ਰਿਸ਼ਟੀ ਉੱਪਰ ਉੱਠੀ ਹੋਵੇ, ਇਕ ਕੜ ਹੈ ਜਿਹਦੀ ਕੋਈ ਕਦਰ ਨਹੀਂ ਕਰਨੀ ਚਾਹੀਏ।

੭੩