ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/60

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੇ ਦੁੱਖ ਨੂੰ ਦੇਖ ਅਸੀ ਦੁਖੀ ਨਹੀਂ ਹੁੰਦੇ ਤੇ ਉਹਦੇ ਗੁਣ ਪਰਬਤ ਸਾਮਾਨ ਸਾਡੀ ਸੁਰਤਿ ਵਿਚ ਨਹੀਂ ਚਮਕਦੇ। ਜਿਥੇ ਅਸਲੀ ਨੁਕਤਾਚੀਨੀ ਦੀਆਂ ਹੱਦਾਂ ਤੇ ਲਕੀਰਾਂ ਦੀ ਖਿੰਚੋਤਾਣੀ ਹੈ, ਉਥੇ ਮਿਤ੍ਰਤਾ ਦੀ ਸਹਿਜ ਸਾਦਗੀ ਕਦੀ ਨਹੀਂ ਨਿਵਾਸ ਕਰ ਸਕਦੀ।

ਮਿਤ੍ਰ ਵੀ ਇਕ ਕੁਦਰਤ-ਮਾਂ ਦੇ ਦਿਲ ਵਿਚ ਛੁਪੀ ਸ਼ਾਨ ਦਾ ਅਮਲ ਹੈ। ਜਦ ਤਕ ਅਸੀ ਪਸ਼ੂ ਪੁਣੇ ਥੀਂ ਉੱਪਰ ਹੋ, ਵੱਡੇ ਜਵਾਨ ਨਾ ਹੋ ਜਾਵਾਂਗੇ, ਅਸੀ ਮਿਤ੍ਰ ਕਿਸੀ ਦੇ ਨਹੀਂ ਹੋ ਸੱਕਦੇ ਤੇ ਨਾ ਸਾਡਾ ਹੀ ਕੋਈ ਮਿਤ੍ਰ ਹੋ ਸਕਦਾ ਹੈ। ਇਹ ਚੋਰੀਆਂ, ਯਾਰੀਆਂ, ਠੱਗੀਆਂ, ਜ਼ੁਲਮ, ਭੋਗ ਬਲਾਸ ਦੀਆਂ ਖੁਦਗਰਜੀਆਂ, ਇਧਰ ਕੋਈ ਭੁੱਖੇ ਨੰਗੇ ਫਿਰ ਰਹੇ ਹਨ, ਮਰ ਰਹੇ ਹਨ ਤੇ ਉੱਧਰ ਮਹਿਲਾਂ ਵਿਚ ਰੰਗ ਰਸ ਹੋ ਰਹੇ ਹਨ, ਇਹ ਸਭ ਮਿਤ੍ਰਤਾ ਦਾ ਅਭਾਵ ਤੇ ਪਸ਼ੂਪੁਣੇ ਦੀ ਅਗਿਆਨਤਾ ਦਾ ਅੰਧੇਰਾ ਛਾਯਾ ਹੋਇਆ ਹੈ। ਸੋ ਇਸ ਘੁੱਪ ਹਨੇਰੇ ਵਿਚ ਜੇ ਕੋਈ ਕਿਸੇ ਲਈ ਸਹਿਜ ਵਿਚ ਦਿਲੀ ਮਿਤ੍ਰਤਾ ਦੀ ਕੋਈ ਸੇਵਾ ਕਰਦਾ ਹੈ, ਭਾਵੇਂ ਇਕ ਖਿਣ ਲਈ ਹੀ ਮਿਤ੍ਰ ਹੁੰਦਾ ਹੈ, ਓਹ ਧਨ੍ਯ। ਸ਼ੇਰਨੀ ਦੀ ਆਪਣੇ ਬੱਚਿਆਂ ਨਾਲ ਮਿਤ੍ਰਤਾ ਹੀ ਸੁਭਾਗ੍ਯ ਹੈ। ਸਾਡੇ ਦ੍ਰਿਸ਼ਟੀ ਗੋਚਰ ਕਦਰਤ ਮਾਂ ਦੇ ਦਿਲ ਤੇ ਦਯਾ ਦੀ ਕੋਈ ਰਸ਼ਮੀ ਤਾਂ ਦਿਸਦੀ ਹੈ "ਮਾਂ" "ਮਾਂ" ਚਿੰਨ੍ਹ ਹੈ। ਅਗੇ ਮੈਂ ਕਹਿੰਦਾ ਹੁੰਦਾ ਸਾਂ ਕਿ "ਮਾਂ" ਥੀਂ ਭਾਰੀ ਯਾ ਜ਼ਿਆਦਾ ਤੀਬਰ ਪਿਆਰ ਵਿਚ ਹੁੰਦੀ ਹੈ, ਪਰ ਹੁਣ ਮੈਂ ਵੇਖਦਾ ਹਾਂ ਕਿ ਮਾਂ ਦੇ ਦਿਲ ਦਾ ਪਿਆਰ ਕੁਦਰਤ ਦੀ ਦਯਾ ਵਿਚ ਰੰਗਿਆ ਹੈ, ਤੇ ਭਾਰੀ ਯਾ ਕਿਸੀ ਕਿਸੀ ਵੇਲੇ ਤੀਬ੍ਰ ਮਿਤ੍ਰਤਾ ਵਿਚ ਜ਼ਰੂਰ ਹੁੰਦੀ ਹੈ, ਪਰ ਬਹੁਤ ਕਰਕੇ ਉਹਦਾ ਪਿਆਰ (ਟਾਂਵੀ ਟਾਂਵੀ ਮਨੁਖ ਇਤਹਾਸ ਵਿਚ ਲੈਲੀ ਮਜਨੂੰ, ਹੀਰ ਰਾਂਝਾ ਤੇ ਸੋਹਣੀ ਮਹੀਂਵਾਲ ਆਦਿ ਦੀ ਮਿਤ੍ਰਤਾ

੭੭