ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/62

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੁਰਬਖ਼ਸ਼ ਸਿੰਘ

*

ਪਿਆਰ

ਮੈਂ ਉਸ ਮਹਾਨ ਮਨੁਖੀ ਤਜਰਬੇ ਦਾ ਜ਼ਿਕਰ ਕਰਨਾ ਚਾਹੁੰਦਾ ਹਾਂ, ਜਿਦ੍ਹੇ ਬਾਅਦ ਨਾ ਦੁਨੀਆਂ ਤੇ ਨਾ ਦੁਨੀਆਂ ਦੇ ਮਨੁਖ ਪਹਿਲਾਂ ਵਰਗੇ ਦਿਸਦੇ ਹਨ; ਓਸ ਮਹਾਨ ਮਨੁਖੀ ਨਿਹੁੰ ਦਾ, ਜਿਹੜਾ ਲਾਇਆਂ ਲਗਦਾ ਨਹੀਂ, ਹਟਾਇਆਂ ਹਟਦਾ ਨਹੀਂ।

ਅਨੇਕਾਂ ਵਿਆਹ ਮੁਨਾਸਬ ਸ਼ੁਭ ਇਛਾ ਤੇ ਹਮਦਰਦੀ ਨਾਲ ਕਾਮਯਾਬ ਰਖੇ ਜਾ ਸਕਦੇ ਹਨ, ਭਾਵੇਂ ਉਮਰ ਸਾਰੀ ਪਿਆਰ ਨੇ ਉਨ੍ਹਾਂ ਵਿਚ ਇਕ ਝਾਤ ਭੀ ਨਾ ਪਾਈ ਹੋਵੇ। ਪਰ ਜਿਸ ਪਿਆਰ ਦਾ ਪਾਰਾਵਾਰ ਨਾ ਮਿਲਣ ਕਰਕੇ ਉਹਨੂੰ ਪ੍ਰਭੂ ਆਖਿਆ ਗਿਆ, ਉਹ ਸੋਚਦਾ ਤਕ ਨਹੀਂ ਕਿ ਉਹਦਾ ਆਪਣੇ ਪਿਆਰੇ ਨਾਲ ਕੋਈ ਦੁਨਿਆਵੀ ਰਿਸ਼ਤਾ ਬਣ ਭੀ ਸਕਦਾ ਹੈ।

੭੯