ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/64

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੀ ਗਲ ਨਹੀਂ।

ਇਹ, ਪਰ, ਅਸੀਂ ਆਪਣੇ ਤੇ ਹੋਰਨਾਂ ਵਿਚ ਕਦੇ ਕਦੇ ਵੇਖਿਆ ਹੈ, ਕਿ ਚਾਨਚਕ ਬਿਜਲੀ-ਨੁਕਤੇ ਉਤੇ ਕੋਈ ਸ਼ਮਾਂ ਲਟ ਲਟ ਕਰਨ ਲਗ ਪਈ —— ਸਾਥੋਂ ਅਨਭੋਲ ਸਾਡੇ ਦਿਲ ਦੀ ਕੋਈ ਤਾਰ ਥਾਂ ਸਿਰ ਜਾ ਜੁੜੀ, ਤੇ ਅਸੀਂ ਹੋਰ ਦੇ ਹੋਰ ਹੋ ਗਏ, ਜੀਕਰ ਫਲੂਸ ਦਾ ਅੰਦਰ ਭਖ਼ ਪਿਆ, ਤੇ ਬਾਹਰਲੇ ਰੰਗਾਂ ਵਿਚੋਂ ਕੋਈ ਜਿਉ ਦੀ ਭਾਹ ਲਿਸ਼ਕਨ ਲਗ ਪਈ। ਅੰਦਰੋਂ ਜਗੇ ਫਲੂਸ ਦੀ ਛਬ ਨਾਲ ਅਨਜਗੇ ਫਲੂਸ ਦਾ ਮੁਕਾਬਲਾ ਕੀਹ? ਕੋਈ ਤਾਰ ਅੰਦਰੋਂ ਅੰਦਰ ਕਿਸੇ ਦੂਜੇ ਦਿਲ ਨਾਲ ਜਾ ਜੁੜੀ, ਰੌ ਤੁਰ ਪਈ —— ਦੋਹਾਂ ਫਲੂਸਾਂ ਵਿਚ ਸ਼ਮਾਂ ਮਚ ਪਈਆਂ। ਆਪਣੇ ਹੀ ਆਲੇ ਦੁਆਲੇ ਚ ਕਿਨਾਂ ਕੁਝ ਹੋਰ ਦਿੱਸਨ ਲਗ ਪਿਆ! ਸਮੇਂ ਦੇ ਇਕ ਟੋਟੇ ਲਈ ਦੋਵੇਂ ਦਿਲ ਜ਼ਿੰਦਗੀ ਦੀ ਗੋਦ ਵਿਚ ਘੁੱਟੇ ਗਏ —— ਰੜਕਾਂ ਚੋਭਾਂ ਸਭ ਭੁਲ ਗਈਆਂ, ਇਕ ਮਿੱਠੀ ਮਹਾਨ ਗਲਵਕੜੀ ਦਾ ਕੋਮਲ ਜਿਹਾ ਨਿੱਘ ਤਨ ਮਨ ਵਿਚ ਰਚ ਗਿਆ।

ਇਹ ਪਿਆਰ ਇਕ-ਖਾਸਾ ਨਹੀਂ ਹੋ ਸਕਦਾ। ਦੂਜੇ ਪਾਸੇ ਪਿਆਰ ਤਾਰ ਜੁੜੇ ਬਿਨਾਂ ਦੋਹਾਂ ਚ ਕੋਈ ਸ਼ਮਾਂ ਨਹੀਂ ਜਗਦੀ। ਹੁੰਦੇ ਹੈਨ ਇਕ-ਪਾਸੇ ਦੇ ਪਿਆਰ ਭੀ, ਪਰ ਉਹਨਾਂ ਵਿਚੋਂ, ਝੂਠੇ ਗਰਭ ਵਾਗ, ਪੈਦਾਇਸ਼ ਕੋਈ ਨਹੀਂ ਹੁੰਦੀ। ਝੂਟਾ ਆਇਆ, ਖ਼ਤਮ ਹੋ ਗਿਆ, ਨਾ ਪੀਂਘ ਹੁਲਾਰੇ ਚੜ੍ਹੀ ਨਾ ਪੈਰ ਜ਼ਮੀਨੋਂ ਉਖੜੇ। ਕੁਝ ਉਸਰਿਆ ਨਾ, ਕੁਝ ਬਣਿਆ ਨਾ। ਪਰ ਪ੍ਰਭੂ ਨਾਲ ਤੁਲਦਾ ਪਿਆਰ ਪ੍ਰਭੂ ਵਾਂਗ ਬ੍ਰਹਮ ਹੈ, ਇਹ ਉਸਾਰਦਾ ਹੈ, ਇਹ ਘੜਦਾ ਹੈ —— ਪਹਿਲੀ ਤਕਣੀ ਤੋਂ ਹੀ ਤਨ ਮਨ ਦੀਆਂ ਸਾਰੀਆਂ ਕਲਾਂ ਸਰਗਰਮ ਹੋ ਜਾਦੀਆਂ ਹਨ। ਜਿਸ ਪਿਆਰ ਵਿਚ ਉਸਾਰੀ ਨਹੀਂ, ਨਵਾਂ ਹੋਣਾ ਨਹੀਂ, ਭੰਨ ਕੇ ਘੜਿਆ ਜਾਣਾ ਨਹੀਂ, ਉਹ ਪਿਆਰ ਨਹੀਂ,