ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/65

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਕੇਵੇਂ ਦਾ ਪਰਚਾਵਾ ਹੈ।

ਇਹ ਠੀਕ ਹੈ ਕਿ ਪਿਆਰ ਖ਼ੁਸ਼ੀਆਂ ਦਾ ਜ਼ਾਮਨ ਨਹੀਂ, ਪਰ ਇਹ ਭੀ ਠੀਕ ਹੈ ਕਿ ਇਹ ਨਿਰਾ ਫ਼ਿਰਾਕ ਹੀ ਨਹੀਂ। ਇਹ ਠੀਕ ਹੈ ਕਿ ਇਹ ਕੋਈ ਸਦੀਵੀ ਸਵਰਗ ਨਹੀਂ, ਪਰ ਇਹ ਹਸਰਤਾਂ ਦਾ ਹਾਰ ਭੀ ਨਹੀਂ। ਇਹਦੇ ਸਵਰਗ ਦੀਆਂ ਦੋ ਘੜੀਆਂ ਭੀ ਉਮਰਾਂ ਦੇ ਅਰਮਾਨਾਂ ਨਾਲੋਂ ਮਹਿੰਗੀਆਂ ਹਨ, ਇਹਦੀ ਹਲੂਣਿਆਂ ਭਰੀ ਇਕੋ ਪ੍ਰੇਰਨਾ ਜ਼ਿੰਦਗੀ ਭਰ ਦੀਆਂ ਮਾਯੂਸੀਆਂ ਦੂਰ ਕਰਦੀ ਜਾਪਦੀ ਹੈ। ਕੁਝ ਭੀ ਔਖਾ ਨਹੀਂ ਲਗਦਾ: ਪਹਾੜ ਵਡੇ ਨਹੀਂ ਜਾਪਦੇ, ਤਾਰੇ ਦੂਰ ਨਹੀਂ ਦਿਸਦੇ, ਜ਼ਿੰਦਗੀ, ਮੌਤ, ਧਰਤੀ, ਅਕਾਸ਼ ਦੇ ਚੌੜੇ ਦੁਮੇਲ ਦੂਰ ਦੂਰ ਤਕ ਚਾਨਣੇ ਹੋ ਜਾਂਦੇ ਹਨ। ਨਿਹਫ਼ਲਤਾ ਦੇ ਸਹਿਰਾ ਵਿਚ ਭੀ ਜਿਉਣਾ ਜ਼ਹਿਮਤ ਨਹੀਂ ਲਗਦਾ, ਜ਼ਖ਼ਮਾਂ ਵਿਚੋਂ ਚੀਸਾਂ ਦੀ ਥਾਂ ਸ਼ੁਕਰ ਉਠਦਾ ਹੈ ਕਿ ਜ਼ਿੰਦਗੀ ਨੇ ਦੋ ਦਿਲਾਂ ਨੂੰ ਰਗੜ ਪੂੰਝ ਕੇ ਉਹਨਾਂ ਦੇ ਸਿਰੇ ਆਪਣੀ ਬਿਜਲੀ-ਤਾਰ ਨਾਲ ਜੋੜ ਦਿਤੇ, ਤੇ ਇਕ ਖਿਨ ਲਈ ਹੀ ਸਹੀ, ਕੇਡੀ ਸੁਨਹਿਰੀ ਤਕਦੀਰ ਏਸ ਸੁੰਨੀ ਦੁਨੀਆਂ ਚੋਂ ਲਿਸ਼ਕਾ ਮਾਰੀ!

ਲਖ ਸੁਹਣੀ ਹੋਵੇ ਦੁਨੀਆਂ, ਲਖ ਮਹਿਕਾਂ ਹੋਣ ਇਹਦੇ ਫੁਲਾਂ ਵਿਚ, ਲਖ ਲੈਆਂ ਹੋਣ ਇਹਦੇ ਸੁਖ਼ਨਾਂ ਵਿਚ, ਪਰ ਜਿਨਾਂ ਚਿਰ ਦੋ ਦਿਲਾਂ ਵਿਚ ਪਿਆਰ-ਸ਼ਮਾਂ ਨਹੀਂ ਟਹਿਕੀ, ਦੁਨੀਆਂ ਦਾ ਸਾਰਾ ਹੁਸਨ ਅਧ-ਹੰਨੇਰੇ ਦੇ ਘੁਸ-ਮੁਸੇ ਵਿਚ ਬੇ-ਨਕਸ਼ ਪਿਆ ਰਹਿੰਦਾ ਹੈ। ਜੀਕਰ ਹੰਨੇਰੀ ਰਾਤ ਵਿਚ ਬਿਜਲੀ ਦਾ ਚਮਤਕਾਰਾ ਦੂਰ ਦੂਰ ਤਕ ਸਾਡੇ ਡਰਾਉਣੇ ਆਲੇ ਦੁਆਲੇ ਦੀ ਪਛਾਣ ਲਿਸ਼ਕਾ ਕੇ ਸਾਡੇ ਤੌਖਲੇ ਹਟਾ ਦੇਂਦਾ ਹੈ, ਉਕਰ ਪਿਆਰ ਦਾ ਇਕ ਲਿਸ਼ਕਾਰਾ ਭੀ ਸਾਨੂੰ ਸਾਰੀ ਜ਼ਿੰਦਗੀ ਦੀਆਂ

੮੨