ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/71

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਹਦੇ ਸਦੀਵੀ ਮਾਸ਼ੂਕ ਦੇ ਉਣੇ, ਗੁੰਦੇ ਨੈਣ-ਨਕਸ਼ ਹਨ।
ਧਰਤੀ, ਆਕਾਸ਼ ਤੇ ਪ੍ਰਮਾਣੂਆਂ ਦਾ ਗਿਆਨ ਕਈ ਸਿਆਣੇ ਹਾਸਲ ਕਰਦੇ ਹਨ, ਪਰ ਜ਼ਿੰਦਗੀ ਦਾ ਸਮੁਚਾ ਗਿਆਨ ਪਿਆਰ ਕੀਤੇ ਬਿਨਾਂ ਹਾਸਲ ਨਹੀਂ ਹੋ ਸਕਦਾ। ਸਿਰਫ਼ ਆਸ਼ਕ ਹੀ ਜ਼ਿੰਦਗੀ ਦੀਆਂ ਸਿਖਰਾਂ ਤੇ ਜ਼ਿੰਦਗੀ ਦੇ ਥੱਲੇ ਨਾਪ ਸਕਦੇ ਹਨ ਤੇ ਸਿਰਫ਼ ਉਹ ਹੀ ਉਹਨਾਂ ਨੂੰ ਬਿਆਨ ਕਰ ਸਕਦੇ ਹਨ।
ਮਸਨੂਈ ਕਦਰਾਂ ਦੀ ਦੁਨੀਆਂ ਵਿਚ ਕੋਈ ਵਿਰਲਾ ਆਸ਼ਕ ਤੇ ਕੋਈ ਵਿਰਲਾ ਸ਼ਾਇਰ! ਅਨਗਿਣਤ ਦਿਲਾਂ ਵਿਚ ਕਦੇ ਪਿਆਰ-ਚੰਗਿਆੜਾ ਤਿੜਕਿਆਂ ਨਹੀਂ, ਨਾ ਆਰੋਂ ਪਾਰ ਕੁਝ ਗਿਆ, ਨਾ ਪਾਰੋਂ ਆਰ ਕੁਝ ਆਇਆ ਹੈ। ਕੋਈ ਬਿਜਲੀ ਅੰਦਰੋਂ ਚਮਕੀ ਨਹੀਂ, ਚਾਰ ਦੀਵਾਰੀ ਤੋਂ ਬਾਹਰ ਧਰਤੀ ਨਾਲ ਅਸਮਾਨ ਜਫੀਆਂ ਪਾਂਦਾ ਦਿਸਿਆ ਨਹੀਂ।
ਪਰ ਸਚੇਰੀਆਂ ਕਦਰਾਂ ਦੀ ਲਾਲੀ ਨਾਲ ਸਾਹਮਣੇ ਅੰਬਰ ਸੂਹੇ ਹੋ ਰਹੇ ਹਨ, ਇਹਨਾਂ ਕਦਰਾਂ ਦੀ ਦੁਨੀਆਂ ਅਜ਼ਲ ਤੋਂ ਮਨੁਖ ਦੇ ਸੁਪਨਿਆਂ ਵਿਚੋਂ ਝਾਕਦੀ ਰਹੀ ਹੈ। ਅਜ ਪੂਰਬ ਦੇ ਦੁਮੇਲ ਵਿਚੋਂ ਪਲੋ ਪਲ ਇਹਦੀਆਂ ਲਕੀਰਾਂ ਉਘੜ ਰਹੀਆਂ ਹਨ। ਏਸ ਦੁਨੀਆਂ ਵਿਚ ਸੋਨਾ ਚਾਂਦੀ ਦਿਲਾਂ ਉਤੇ ਕਸ ਘੋਲ ਕੇ ਉਹਨਾਂ ਨੂੰ ਪਿਆਰ-ਬਿਜਲੀ ਦੀ ਰੌਂ ਨਾਲੋਂ ਅਡਰਾ ਨਹੀਂ ਰਖ ਸਕਣਗੇ ਤੇ ਉਹਦੇ ਸੰਖਾਂ ਰਾਹਾਂ ਰਸਤਿਆਂ ਉਤੇ ਦਿਲ ਦਿਲਾਂ ਨਾਲ ਮਿਲਦੇ ਤੇ ਨਿਤ ਨਵੀਆਂ ਹੋਣੀਆਂ ਨੂੰ ਜਨਮ ਦੇ ਦੇ ਹੋਣਗੇ
ਤ੍ਰੇਲ ਵਾਂਗ ਸੁਚੇ ਤੇ ਕਿਰਨਾਂ ਜੇਡੇ ਉਚੇ ਇਸ਼ਕ ਦੀ ਗੋਦ ਵਿਚ ਦੋ ਆਸ਼ਕ ਦਿਲਾਂ ਦੀ ਮਿਲਣੀ ਸ਼ਖ਼ਸੀ ਜ਼ਿੰਦਗੀ ਦੀ ਤਾਰੀਖ ਦਾ ਅਤਿ ਵਡਾ ਵਾਕਿਆ ਹੈ।

*

੮੬ ੲ