ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/74

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਿਲ ਦੇ ਲਹੂ ਨੂੰ ਕਈ ਤ੍ਰੀਕਿਆਂ ਨਾਲ ਆਪਣੀ ਜਾਨ ਦਾ ਹਿੱਸਾ ਬਣਾਂਦਾ ਹੈ।

ਪਰ ਬਚਪਨ ਦੇ ਬਾਦ ਇਕ ਜ਼ਮਾਨਾ ਆ ਜਾਂਦਾ ਹੈ, ਜਦੋਂ ਮਾਂ ਦੇ ਦਿਲ ਦੇ ਲਹੂ ਦੀ ਮਨੁਖਾਂ ਨੂੰ ਲੋੜ ਨਹੀਂ ਰਹਿੰਦੀ। ਮਾਂ ਦੀ ਜ਼ਿੰਦਗੀ ਤੋਂ ਬਾਹਰ ਉਹਨਾਂ ਦੀ ਜ਼ਿੰਦਗੀ ਦਾ ਤਾਣਾ ਦੂਰ ਨੇੜੇ ਤਣਿਆਂ ਜਾਂਦਾ ਹੈ। ਉਹਨਾਂ ਨੂੰ ਕਈ ਪਿਆਰ ਤੇ ਕਈ ਸਾਥ ਮਿਲਦੇ ਹਨ। ਕਾਮਯਾਬੀਆਂ ਤੇ ਸ਼ੁਹਰਤਾਂ ਦਾ ਸਰੂਰ ਆਉਂਦਾ ਹੈ। ਉਦੋਂ ਉਹ ਕਿੰਨਾ ਕਿੰਨਾ ਸਮਾਂ ਆਪਣੀ ਮਾਂ ਦੀ ਹੋਂਦ ਨੂੰ ਭੁਲ ਜਾਂਦੇ ਹਨ। ਕਈ ਵਾਰੀ ਮਾਂ ਉਤੇ ਪਤਨੀ ਵਲੋਂ ਹੋਈਆਂ ਬੇਇਨਸਾਫ਼ੀਆਂ ਭੀ ਉਹ ਨਹੀਂ ਗੌਲਦੇ। ਮਾਂ ਆਪਣੇ ਪੁਤ੍ਰਾਂ ਦੀਆਂ ਕਾਮਯਾਬੀਆਂ ਬਾਰੇ ਜਾਣਨਾ ਚਾਹੁੰਦੀ ਹੈ, ਪੁਤ੍ਰ ਵਿਸਥਾਰ ਨਾਲ ਗਲ ਕਰਨ ਦਾ ਸਮਾਂ ਨਹੀਂ ਕਢ ਸਕਦੇ। ਮਾਂ ਆਪਣੇ ਪੁਤ੍ਰਾਂ ਦੀਆਂ ਚਿੰਤਾਆਂ ਵਿਚ ਹਿੱਸਾ ਲੈਣਾ ਚਾਹੁੰਦੀ ਹੈ —— ਪੁਤ੍ਰ ਆਪਣੀਆਂ ਚਿੰਤਾਆਂ ਨੂੰ ਮਾਂ ਦੀ ਮੁਕ ਚੁਕੀ ਤਾਕਤ ਨਾਲੋਂ ਵਡਾ ਸਮਝ ਕੇ ਚੁਪ ਰਹਿੰਦੇ ਹਨ। ਮਾਂ ਨੂੰ ਮਿਲੇ ਬਗ਼ੈਰ ਹੀ ਕਈ ਵਾਰੀ ਉਹ ਬਾਹਰ ਚਲੇ ਜਾਂਦੇ ਹਨ —— ਤੇ ਜਦੋਂ ਉਹ ਘਰ ਮੁੜਦੇ ਹਨ, ਕਈ ਵਾਰੀ ਮਾਂ ਦੀਆਂ ਬਾਹਾਂ ਅੱਡੀਆਂ ਰਹਿ ਜਾਂਦੀਆਂ ਤੇ ਪੁਤ੍ਰ ਕੋਲੋਂ ਦੀ ਸਿਰਫ਼ ਨਮਸਕਾਰ ਕਰਕੇ ਕਾਹਲੀ ਕਾਹਲੀ ਲੰਘ ਜਾਂਦੇ ਹਨ।

ਮਨੁਖ ਬਣਿਆ ਪੁਤ੍ਰ ਸਮਝਦਾ ਹੈ, ਹੁਣ ਉਹਦੀ ਆਪਣੀ ਜ਼ਿੰਦਗੀ ਏਡੀ ਮਜ਼ਬੂਤ ਹੋ ਗਈ ਹੈ, ਕਿ ਬੁੱਢੀ ਮਾਂ ਹੁਣ ਉਹਨੂੰ ਕੋਈ ਤਾਕਤ ਨਹੀਂ ਦੇ ਸਕਦੀ। ਉਹ ਨਹੀਂ ਜਾਣਦਾ ਕਿ ਜ਼ਿੰਦਗੀ ਤਾਕਤ ਨਾਲੋਂ ਵੀ ਵਧੇਰੇ ਪ੍ਰਸੰਨ ਤੇ ਪਿਆਰ ਦੀ ਮੁਹਤਾਜ ਹੈ। ਤੇ ਮਾਂ ਤੋਂ ਛੁਟ ਕਿਦ੍ਹਾ ਪਿਆਰ ਸਦੀਵੀ ਹੈ,

੮੯