ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/8

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਪਰਲੀਆਂ ਦੋਵੇਂ ਵੰਨਗੀਆਂ ਤੋਂ ਤੁਸੀਂ ਪੰਜਾਬੀ ਵਾਰਤਕ ਦੀ ਮੁਢਲੀ ਨੁਹਾਰ ਤਕ ਸਕਦੇ ਹੋ।

ਇਸ ਤੋਂ ਮਗਰੋਂ ਪੰਜਾਬੀ ਵਾਰਤਕ ਬੜੇ ਲੰਮੇਂ ਤੇ ਮਹਤਵ-ਪੂਰਨ ਪੰਧ ਟੁਰ ਚੁਕੀ ਹੈ। ਪਛਮੀ ਸਭਿਅਤਾ ਤੇ ਸਾਹਿਤ ਦਾ ਅਸਰ, ਪ੍ਰੈਸ ਤੇ ਅਖ਼ਬਾਰਾਂ ਦਾ ਆਮ ਹੋ ਜਾਣਾ, ਤੇ ਸਮੁਚੀ ਜਨਤਾ ਦੀ ਰਾਜਸੀ ਤੇ ਸਮਾਜੀ ਚੇਤੰਨਤਾ ਦੇ ਵਿਕਾਸ ਨੇ ਪੰਜਾਬੀ ਵਾਰਤਕ ਨੂੰ ਪ੍ਰਫੁਲਤ ਕਰ ਕੇ ਹੁਣ ਦੇ ਪੜਾਂ ਤੇ ਪੁਚਾਇਆ ਹੈ।

ਵੀਹਵੀਂ ਸਦੀ ਵਿਚ ਪੰਜਾਬੀ ਵਾਰਤਕ ਦਾ ਵਿਕਾਸ ਤੁਸੀਂ ਏਸ ਸੰਗ੍ਰਹਿ ਵਿਚ ਦਿਤੀਆਂ ਵੰਨਗੀਆਂ ਤੋਂ ਵੇਖ ਸਕਦੇ ਹੋ। ਏਸ ਸੰਗ੍ਰਹਿ ਵਿਚ ਦਿਤੀਆਂ ਚੋਣਵੀਆਂ ਕਿਰਤਾਂ ਪੰਜਾਬੀ ਵਾਰਤਕ ਦੇ ਨਰੋਏਪਣ, ਇਹਦੇ ਸੁਹਜ, ਤੇ ਇਹਦੇ ਸਰਬ-ਪਖੀ ਹੋਣ ਦੀਆਂ ਸਾਖੀ ਹਨ।

ਆਮ ਤੌਰ ਤੇ ਵਾਰਤਕ ਸੰਗ੍ਰਿਹਾਂ ਵਿਚ ਕਹਾਣੀ, ਨਾਵਲ ਦੇ ਕਾਂਡ, ਤੇ ਸਕੈਚ ਆਦਿ ਨੂੰ ਥਾਂ ਨਹੀਂ ਦਿਤੀ ਜਾਂਦੀ, ਪਰ ਕਿਉਂਕਿ ਮੈਂ ਸਮਝਦਾ ਹਾਂ ਕਿ ਕਲਾ-ਪੂਰਨ ਸਾਹਿਤਕ-ਪ੍ਰਗਟਾਵੇ ਦਾ ਹਰ ਓਹ ਰੂਪ ਹੈ ਜਿਨ੍ਹੰ ਬਾਕਾਇਦਾ ਛੰਦ ਤੇ ਤੁਕਾਂਤ ਦੇ ਖ਼ਿਆਲ ਨਾਲ ਨਾ ਘੜਿਆ ਗਿਆ ਹੋਵੇ ਵਾਰਤਕ ਹੁੰਦਾ ਹੈ, ਏਸ ਲਈ ਮੈਂ ਇਹਨਾਂ