ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/87

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਧੋਣਾ ਚਾਹੁੰਦੇ ਹਨ ਕਿ ਯਹੂਦੀਆਂ ਨੂੰ ਅਰਬਾਂ ਦੇ ਖ਼ਰਚ ਤੇ ਫਲਸਤੀਨ ਵਿਚ ਵਸਾਇਆ ਜਾਵੇ। ਪਰਾਏ ਮੁੰਡੇ ਅੰਮਾਂ ਦਾਤੀ! ਇਨ੍ਹਾਂ ਵਿਚਾਰਿਆਂ ਨੇ ਜੋ ਦੁਖੜੇ ਰੂਸ, ਪੋਲੈਂਡ ਤੇ ਆਸਟਰੀਆ ਹੰਗਰੀ ਵਿਚ ਸਹੇ ਹਨ, ਉਨ੍ਹਾਂ ਦੀ ਕਹਾਣੀ ਲੂੰ ਕੰਡੇ ਕਰ ਦੇਣ ਵਾਲੀ ਹੈ। ਯੂਰਪ ਮੁਸਲਮਾਣਾਂ ਤੇ ਯਹੂਦੀਆਂ ਨੂੰ ਆਪਣੇ ਅੰਦਰ ਕਿਉਂ ਨਹੀਂ ਸਮਾ ਸਕਿਆ? ਕੇਵਲ ਇਸ ਲਈ ਕਿ ਇਹ ਲੋਕ ਆਸ ਪਾਸ ਦੇ ਲੋਕਾਂ ਕੋਲੋਂ ਸਭਿਆਚਾਰ ਵਿਚ ਵਖਰੇ ਸਨ। ਇਨ੍ਹਾਂ ਨੂੰ ਸਮਾਜਕ ਅਰਾਮ ਉਤਨਾ ਕੁ ਹੀ ਮਿਲਿਆ ਹੋਇਆ ਹੈ। ਜਿੱਨਾ ਕੁ ਇਹ ਲੋਕ ਆਪਣੇ ਸਭਿਆਚਾਰ ਨੂੰ ਛੱਡ ਕੇ ਪਰਾਇਆ ਸਭਿਆਚਾਰ ਗ੍ਰਹਿਣ ਕਰ ਸਕੇ ਹਨ। ਤੁਰਕ ਲੋਕ ਸਦੀਆਂ ਤੀਕ ਯੂਰਪੀਨ ਕੌਮਾਂ ਦੀ ਅੱਖ ਦਾ ਕੰਡਾ ਬਣੇ ਰਹੇ। ਅੰਤ ਉਨ੍ਹਾਂ ਨੂੰ ਪਤਾ ਲਗ ਗਿਆ ਕਿ ਯੂਰਪੀਨ ਕੌਮਾਂ ਨਾਲ ਇਕ-ਮਿਕ ਹੋਣ ਵਿਚ ਉਨ੍ਹਾਂ ਦਾ ਏਸ਼ਿਆਈ ਸਭਿਆਚਾਰ ਹੀ ਇਕ ਵੱਡੀ ਰੁਕਾਵਟ ਹੈ। ਸੋ ਓਹ ਛੇਤੀ ਛੇਤੀ ਆਪਣੇ ਸਭਿਆਚਾਰ ਦਾ ਜੁੱਲਾ ਲਾਹ ਕੇ ਪਰ੍ਹਾਂ ਸੁਟ ਰਹੇ ਹਨ ਅਤੇ ਪਛਮੀ ਜੀਵਨ ਦਾ ਸਾਂਗ ਭਰ ਰਹੇ ਹਨ, ਤਾਂ ਜੋ ਯੂਰਪ ਦੀ ਪਵਿੱਤਰ ਧਰਤੀ ਉਤੇ ਵਸਣ ਵਾਲੇ ਲੋਕਾਂ ਦੀ ਨਜ਼ਰ ਵਿਚ ਪ੍ਰਵਾਨ ਹੋ ਸਕਣ ਕਦੀ ਸਮਾਂ ਸੀ ਜਦੋਂ ਅਰਬੀ ਸਭਿਆਚਾਰ ਦਾ ਜ਼ੋਰ ਸੀ ਤੇ ਯੂਰਪੀਨ ਲੋਕ ਭੀ ਦੂਰੋਂ ਦੂਰੋਂ ਚਲ ਕੇ ਮਰਾਕੋ ਤੇ ਸਪੇਨ ਦੀਆਂ ਮੁਸਲਿਮ ਯੂਨੀਵਰਸਟੀਆਂ ਵਿਚ ਅਰਬੀ ਦੇ ਰਾਹੀਂ ਉੱਚੀ ਵਿਦਿਆ ਲੈਣ ਆਉਂਦੇ ਸਨ, ਇਨ੍ਹਾਂ ਲੋਕਾਂ ਦੀ ਰਹਿਣੀ ਬਹਿਣੀ ਦੀ ਨਕਲ ਕਰਦੇ ਅਤੇ ਪਾਤਸ਼ਾਹਾਂ ਤਕ ਇਨ੍ਹਾਂ ਦੇ ਸੋਫ਼ਿਆਂ, ਗਲੀਚਿਆਂ, ਪਰਦਿਆਂ, ਪਿਰਚਾਂ ਪਿਆਲੀਆਂ, ਚਾਹਾਂ ਤੇ ਕਾਹਵਿਆਂ ਦੀ ਵਰਤੋਂ ਕਰਨ ਵਿਚ ਫ਼ਖ਼ਰ ਸਮਝਦੇ ਸਨ। ਪਰ ਹੁਣ ਇਸੇ ਸੱਭਿਤਾ ਦੇ ਮੋਢੀਆਂ

੧੦੨