ਸਮੱਗਰੀ 'ਤੇ ਜਾਓ

ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/88

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਦੀ ਉਲਾਦ ਅਰਬੀ ਅਖਰਾਂ ਤੇ ਬੋਲੀ ਨੂੰ ਛੱਡ ਲਾਤੀਨੀ ਅਖਰਾਂ ਤੇ ਰੀਝ ਰਹੀ ਹੈ ਤੇ ਆਪਣੀ ਬੋਲੀ ਵਿਚੋਂ ਅਰਬੀ ਲਫ਼ਜ਼ਾਂ ਨੂੰ ਕੱਢ ਕੇ ਯੂਰਪੀਨ ਬੋਲਿਆਂ ਦੇ ਲਫ਼ਜ਼ ਭਰ ਰਹੀ ਹੈ। ਜਿਨ੍ਹਾਂ ਲੋਕਾਂ ਨੇ ਦਾੜ੍ਹੀ ਤੇ ਪਗੜੀ ਦਾ ਰਿਵਾਜ ਸਪੇਨ ਤੋਂ ਲੈ ਆਸਾਮ ਬੰਗਾਲ ਤਕ ਫੈਲਾਇਆ ਸੀ, ਅਜ ਓਹੀ ਇਨ੍ਹਾਂ ਚੀਜ਼ਾਂ ਨੂੰ ਅਸੱਭਿਤਾ ਦੇ ਨਿਸ਼ਾਨ ਮੰਨ ਕੇ ਮੂੰਹ ਸਿਰ ਦਾ ਫੈਸ਼ਨ ਕੁਝ ਹੋਰ ਹੀ ਬਣਾ ਰਹੇ ਹਨ। ਇਸ ਵਿਚ ਦੋਹਾਂ ਸਭਿੱਤਾਂ ਦਾ ਮੇਲ ਨਹੀਂ, ਬਲਕਿ ਇਕ ਸਭਿੱਤਾ ਦੀ ਭਾਂਜ ਤੇ ਦੂਜੀ ਦਾ ਦਾਬਾ ਮੰਨਿਆ ਗਿਆ ਹੈ। ਇਹ ਉਹ ਸੁਲਹ ਹੈ ਜਿਸ ਵਿਚ ਇਕ ਧਿਰ ਦੂਜੀ ਧਿਰ ਦੀਆਂ ਸ਼ਰਤਾਂ ਮੰਨ ਕੇ ਆਪਣੇ ਹਥਿਆਰ ਸੁਟ ਦੇਵੇ।

ਇਹ ਗ਼ਲ ਸਾਫ਼ ਹੈ ਕਿ ਯੂਰਪ ਦੇ ਇਤਿਹਾਸ ਵਿਚੋਂ ਇਕ ਮਿਸਾਲ ਵੀ ਨਹੀਂ ਮਿਲਦੀ ਜਿਥੇ ਭਿੰਨ ਭਿੰਨ ਸਭਿਆਚਾਰਾਂ ਵਾਲੇ ਫਿਰਕਿਆਂ ਜਾਂ ਕੌਮਾਂ ਨੂੰ ਜੋੜ ਕੇ ਇਕਮਈ ਕੀਤਾ ਗਿਆ ਹੋਵੇ। ਅਮਰੀਕਾ ਤੇ ਦੱਖਣੀ ਅਫਰੀਕਾ ਵਿਚ ਵੀ ਪਛਮੀ ਸਭਿਤਾ ਵਾਲੇ ਲੋਕ ਅਡਰੀ ਸਭਿਤਾ ਵਾਲੇ ਏਸ਼ਿਆਈਆਂ ਨਾਲ ਇਕਮਿਕ ਨਹੀਂ ਹੋ ਸਕਦੇ। ਉਥੇ ਭੀ ਇਹੋ ਜਹੀ ਔਕੜ ਨੂੰ ਹਲ ਕਰਨ ਵਾਸਤੇ ਉਹ ਪੁਰਾਣਾ ਹਥਿਆਰ ਵਰਤਿਆ ਜਾਂਦਾ ਹੈ ਕਿ ਓਪਰੇ ਨੂੰ ਨਾਲ ਮੇਲਣ ਦੀ ਥਾਂ ਘਰੋਂ ਹੀ ਕਢ ਦਿਓ।

੩.

ਹੱਛਾ, ਤਾਂ ਫਿਰ ਇਸ ਔਕੜ ਦਾ ਕੋਈ ਹਲ ਨਹੀਂ? ਜੇ ਹੋਰਨਾਂ ਲੋਕਾਂ ਦਾ ਇਤਿਹਾਸ ਇਸ ਗਲ ਵਿਚ ਸਾਡੀ ਬਾਹੁੜੀ ਨਹੀਂ ਕਰਦਾ, ਤਾ ਕੀ ਸਾਡਾ ਆਪਣਾ ਇਤਿਹਾਸ ਭੀ ਕੋਈ ਰਾਹ

੧੦੩