ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/9

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨੂੰ ਵੀ ਵਾਰਤਕ ਦੇ ਪਿੜ ਵਿਚ ਹੀ ਸ਼ਾਮਲ ਕੀਤਾ ਹੈ। ਇਹ ਸੰਗ੍ਰਹਿ 'ਚੋਣਵੇਂ ਲੇਖਾਂ ਦਾ ਸੰਗ੍ਰਹਿ' ਨਹੀਂ, 'ਚੋਣਵੀਂ ਵਾਰਤਕ' ਦਾ ਸੰਗ੍ਰਹਿ ਹੈ।

ਅਜ ਪੰਜਾਬੀ ਵਾਰਤਕ ਆਪਣੀ ਭਰ ਜਵਾਨੀ ਵਿਚ ਹੈ। ਤੁਸੀਂ ਇਸ ਸੰਗ੍ਰਹਿ ਤੋਂ ਤਕ ਸਕਦੇ ਹੋ ਕਿ ਅਜ ਦੀ ਵਾਰਤਕ ਪੰਜਾਬੀ ਸਾਹਿਤ ਦੇ ਭਵਿਖ ਲਈ ਬੜਾ ਸੁਹਣਾ ਵਿਰਸਾ ਬਣਨ ਯੋਗ ਹੈ।

ਪੰਜਾਬੀ ਵਾਰਤਕ ਦਾ ਭਵਿਖ ਬੜਾ ਇਕਰਾਰਾਂ ਨਾਲ ਦਗਦਾ ਹੈ, ਕਿਉਂਕਿ ਔਣ ਵਾਲੇ ਜੁਗ ਵਿਚ ਲੋਕ- ਬੋਲੀਆਂ ਦੀ ਸਰਦਾਰੀ ਹੋਏਗੀ, ਤੇ ਪੰਜਾਬੀ ਬੜੇ ਮਹਾਨ ਲੋਕਾਂ ਦੀ ਬੋਲੀ ਹੈ।

ਨਵਤੇਜ