ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/90

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੁਰਾਨ ਵਿਚੋਂ ਸਾਂਝੀਆਂ ਤੁਕਾਂ ਕਢ ਕੇ ਇਕ ਨਵੀਂ ਪੁਸਤਕ ਤਿਆਰ ਕੀਤੀ ਅਤੇ ਹਿੰਦੂਆਂ ਤੇ ਮੁਸਲਮਾਨਾਂ ਲਈ ਇਕ ਸਾਂਝਾ ਮਤ ਬਣਾਇਆ, ਜਿਸ ਦੇ ਅਨੁਸਾਰੀ ਖਾਣ ਪੀਣ ਵਿਚ ਸਾਂਝ ਵਰਤਦੇ ਸਨ। ਪੰਜਾਬ ਦੇ ਦਖਣ-ਪੱਛਮ ਵਿਚ ਸਖੀ ਸਰਵਰ ਨੇ ਇਹੋ ਜਹੀ ਸਾਂਝੀ ਲਹਿਰ ਚਲਾਈ। ਸਰਹਦੀ ਇਲਾਕੇ ਵਿਚ ਬਿਆਜ਼ੀਦ ਨੇ 'ਰੌਸ਼ਨੀਆ' ਨਾਂ ਦਾ ਇਕ ਮਲੰਗੀ ਫਿਰਕਾ ਚਲਾਇਆ। ਅਕਬਰ ਬਾਦਸ਼ਾਹ ਨੇ ਆਪ ਇਕ ਸਾਂਝੇ ਧਰਮ ਦੀ ਨੀਂਹ ਰਖੀ, ਜਿਸ ਦਾ ਨਾਂ 'ਦੀਨ-ਇਲਾਹੀ' ਸੀ। ਇਸ ਵਿਚ ਸਾਰੇ ਧਰਮਾਂ ਵਿਚੋਂ ਚੰਗੀਆਂ ੨ ਗੱਲਾਂ ਚੁਣ ਕੇ ਸ਼ਾਮਲ ਕੀਤੀਆਂ। ਪਰ ਇਹ ਸਾਰੇ ਜਤਨ ਬਿਰਥੇ ਗਏ, ਕਿਉਂਕਿ ਧਰਮ ਕੋਈ ਹੁਨਰ ਜਾਂ ਫ਼ਿਲਸਫਾ ਨਹੀਂ ਜੋ ਚੰਗੀਆਂ ੨ ਗੱਲਾਂ ਦੇ ਇਕੱਠੀਆਂ ਕਰਨ ਤੋਂ ਬਣ ਜਾਵੇ। ਇਹ ਤਾਂ ਇਕ ਜ਼ਿੰਦਗੀ ਹੈ ਜਿਸ ਦੀ ਰੋ ਚਲਾਣ ਵਾਲੀ ਕੋਈ ਅਪਾਰ ਸ਼ਖ਼ਸੀਅਤ ਅਕਬਰ ਦੇ ਅੰਦਰ ਨਹੀਂ ਸੀ। ਇਸ ਲਈ ਉਹ ਹਿੰਦੂਆਂ ਤੇ ਮੁਸਲਮਾਨਾਂ ਦੇ ਧਾਰਮਕ ਜੀਵਨ ਪ੍ਰਵਾਹ ਨੂੰ ਇਕ ਵਾਹੇ ਵਿਚ ਨਾ ਚਲਾ ਸਕਿਆ। ਪਰ ਕੌਮੀ ਏਕਤਾ ਲਈ ਜਿਹੜੇ ਹੋਰ ਉਪਰਾਲੇ ਉਸ ਨੇ ਕੀਤੇ ਓਹ ਠੀਕ ਸਨ, ਅਤੇ ਉਹ ਜ਼ਰੂਰ ਕਾਮਯਾਬ ਹੋ ਜਾਂਦੇ ਜੇਕਰ ਉਸ ਦੇ ਪਿਛੋ ਆਉਣ ਵਾਲੇ ਬਾਦਸ਼ਾਹ ਉਸ ਦੇ ਕੰਮ ਨੂੰ ਅਧਵਾਟੇ ਨਾ ਵਿਚਲਾ ਦਿੰਦੇ।

ਇਸ ਕੰਮ ਦਾ ਮਨੋਰਥ ਇਹ ਸੀ ਕਿ ਦੇਸ ਵਿਚ ਪ੍ਰਚਲਤ ਭਿੰਨ ਭਿੰਨ ਸਭਿਆਚਾਰਾਂ ਨੂੰ, ਜੋ ਵਖੇਵਿਆਂ ਤੇ ਵਿਥਾਂ ਦਾ ਮੂਲ ਕਾਰਨ ਸਨ, ਇਕ ਪੈਂਤੜੇ ਤੇ ਲਿਆ ਕੇ ਮੇਲ ਦਿਤਾ ਜਾਵੇ। ਲੋਕੀਂ ਧਰਮਾਂ ਨੂੰ ਇਕੱਠਾ ਨਹੀਂ ਹੋਣ ਦਿੰਦੇ, ਪਰ ਜੇ ਉਨ੍ਹਾਂ ਦੇ ਹੁਨਰੀ ਜਜ਼ਬਿਆਂ ਤੇ ਸੁਹਜ ਨੂੰ ਸਿਧਾ ਅਪੜ ਕੇ ਪ੍ਰੇਰਿਆ

੧੦੫