(੧੦੧)
ਭੈਣ ਕਾਮਨੀ ਦੇ ਵਿਆਹ ਹੋ ਜਾਣ ਨੂੰ ਉਡੀਕ ਰਹੀ ਹਾਂ। ਆਨੰਦ-ਫੇਰ ਕਿਥੇ ਜਾਵੇਂਗੀ ?
ਲਾਡਲੀ-ਆਪ ਦੀ ਕ੍ਰਿਪਾ ਨਾਲ ਹੁਣ ਤਾਂ ਮੇਰਾ ਪਿਤਾ ਭੀ ਕੈਦੋਂ ਛੁਟ ਗਿਆ ਹੈ ਹੁਣ ਕੀ ਚਿੰਤਾ ਹੈ ?
ਆਨੰਦ-ਪਰ ਮੈਂ ਸਮਝਦਾ ਹਾਂ ਕਿ ਤੇਰਾ ਵਿਆਹ ਕਰਨ ਲਈ ਜ਼ਰੂਰ ਕਹੇਗਾ।
ਲਾਡਲੀ-ਇਸ ਵੇਲੇ ਮੈਂ ਉਨ੍ਹਾਂ ਦੀ ਇਕ ਨਹੀਂ ਲਾਡਲੀ ਦੀਆਂ ਗੱਲਾਂ ਨਾਲ ਅਨੰਦ ਸਿੰਘ ਨੂੰ ਬੜਾ ਦੁਖ ਤੇ ਹੈਰਾਨੀ ਹੋਈ, ਬਹੁਤ ਦੁਖ ਤਾਂ ਇ - ਗੱਲ ਦਾ ਹੋਇਆ ਕਿ ਹੁਣ ਤੱਕ ਲਾਡਲੀ ਨੇ ਖਲੋਤੇ ੨ ਹੀ ਗੱਲਾਂ ਕੀਤੀਆਂ, ਕੁਮਾਰ ਬੈਠਣ ਵਾਸਤੇ ਭੀ ਨਾ ਆਖਿਆ, ਸ਼ਾਇਦ ਇਸ ਦਾ ਇਹ ਪ੍ਰਯੋਜਨ ਹੋਵੇ ਕਿ ਮੈਂ ਆਪ ਨਾਲ ਬਹੁਤ ਚਿਰ ਗੱਲਾਂ ਨਹੀਂ ਕਰਾਂਗੀ, ਸੋ ਅਨੰਦ ਸਿੰਘ ਨੂੰ ਕ੍ਰੋਧ ਤੇ ਰੰਜ ਦੇ ਨਾਲ ਹੀ ਕੁਛ ਸ਼ਰਮ ਨੇ ਭੀ ਆ ਘੇਰਿਆ ਅਰ ਓਹ ਇਹ ਕਹਿ ਕੇ ਕਿ 'ਹੱਛਾ ਮੈਂ ਜਾਂਦਾ ਹਾਂ ਆਪਣੇ ਕਮਰੇ ਵੱਲ ਮੁੜ ਆਇਆ।
ਆਨੰਦ ਸਿੰਘ ਦੇ ਮਨ ਵਿਚ ਜੋ ਗੱਲਾਂ ਆ ਰਹੀਆਂ ਸਨ ਉਸ ਦਾ ਅਨੁਮਾਨ ਲਾਡਲੀ ਨੂੰ ਭੀ ਹੋ ਗਿਆ । ਅਰ ਜਦ ਅਨੰਦ ਸਿੰਘ ਮੁੜ ਕੇ ਜਾਣ ਲੱਗਾ ਤਾਂ ਉਸ ਨੇ ਕਿਹਾ ਕਿਉਂਕਿ ਜਿਨ੍ਹਾਂ ਦੀ ਕ੍ਰਿਪਾ ਸਦਾ ਮੇਰੇ ' ਤੇ ਰਹਿੰਦੀ ਸੀ ਓਹ ਭੀ ਹੁਣ ਹੋਰ ਢੰਗ ਦੇ ਹੋ ਗਏ ਹਨ।
ਕੁਮਾਰ ਨੂੰ ਇਸ ਗੱਲ ਨੇ ਹੋਰ ਹੈਰਾਨੀ ਵਿਚ ਪਾ ਦਿੱਤਾ ਅਰ ਓਹਨਾਂ ਨੇ ਪਿਛਾਂਹ ਮੁੜ ਕੇ ਟੇਢੀ ਨਜ਼ਰ ਨਾਲ ਲਾਡਲੀ ਵੱਲ ਵੇਖ ਕੇ ਕਿਹਾ, ਇਸ ਦਾ ਕੀ ਅਰਥ ?