ਪੰਨਾ:ਚੰਦ੍ਰਕਾਂਤਾ.pdf/102

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੩)

ਓਥੋਂ ਦਾ ਹਾਲ ਵੇਖ ਕੇ ਹੇਠਾਂ ਉੱਪਰ ਚੜ੍ਹ ਜਾਵੇਗਾ ਅਰ ਅੰਦਰ ਝਾਤੀ ਮਾਰਕੇ ਓਥੋਂ ਦਾ ਹਾਲ ਵੇਖ ਕੇ ਇਨ੍ਹਾਂ ਪੌੜੀਆਂ ਰਸਤੇ ਹੀ ਹੇਠਾਂ ਉਤਰ ਆਵੇਗਾ, ਉਸ ਨੂੰ ਇਕ ਲੱਖ ਰੁਪੱਯਾ ਇਨਾਮ ਦਿੱਤਾ ਜਾਵੇਗਾ।”

ਇਸ ਇਮਾਰਤ ਤੇ ਇਸ ਲਿਖਤ ਨੇ ਸਭਨਾਂ ਨੂੰ ਹੈਰਾਨ ਕਰ ਦਿੱਤਾ ਸੀ ਅਰ ਹਜ਼ਾਰਾਂ ਆਦਮੀ ਇਸ ਦੇ ਉੱਪਰ ਚੜ੍ਹਨ ਇਨਾਮ ਮਿਲਨ ਦੀ ਲਾਲਸਾ ਵਿਚ ਵਿਆਕੁਲ ਹੋ ਰਹੇ ਸਨ ਪਰੰਤੂ ਪੌੜੀਆਂ ਦਾ ਬੂਹਾ ਬੰਦ ਸੀ ਅਰ ਪਹਿਰੇਦਾਰ ਕਿਸੇ ਨੂੰ ਉੱਪਰ ਨਹੀਂ ਜਾਣ ਦੇਂਦੇ ਸਨ ਅਰ ਇਹ ਕਹਿ ਕੇ ਸਭਨਾਂ ਧੀਰਜ ਦੇਂਦੇ ਸਨ ਕਿ ਜੰਞ ਵਾਲੇ ਦਿਨ ਬੂਹਾ ਖੁਲ੍ਹੇਗਾ ਅਰ ਪੰਦਰਾਂ ਦਿਨ ਬਰਾਬਰ ਖੁਲਾ ਰਹੇਗਾ।

ਚੁਨਾਰ ਗੜ੍ਹ ਤੱਕ ਸੜਕ ਦੇ ਦੋਹੀਂ ਪਾਸੀਂ ਬੜੀ ਸਜਾਵਟ ਕੀਤੀ ਗਈ ਸੀ, ਰੋਸ਼ਨੀ ਕਰਨ ਲਈ ਬਹੁਤ ਬੁਰਜ ਬਨਾਏ ਗਏ ਸੀ, ਥੋੜੀ ੨ ਦੂਰ ਤੇ ਵਾਜੇ ਵਾਸਤੇ ਨੌਬਤ-ਖਾਨਾ ਬਣਾਇਆ ਗਿਆ ਸੀ ਤੇ ਹਰ ਇਕ ਨੌਬਤ-ਖਾਨੇ ਦੇ ਪਾਸ ਹੀ ਉੱਚਾ ਮਕਾਨ ਬੰਨ੍ਹ ਕੇ ਇਕ ਦੋ ਕੈਦੀ ਬਿਠਾਉਣ ਲਈ ਥਾਂ ਬਨਾਈ ਗਈ ਸੀ, ਅੱਧ ੨ ਕੋਹ ਦੀ ਵਿੱਥ ਤੇ ਸਭਨਾਂ ਲੋਕਾਂ ਲਈ ਤਮਾਸ਼ੇ ਤੇ ਮੁਜਰੇ ਤੇ ਭੂੰਡਾਂ ਦੇ ਜਲਸੇ ਲਾਏ ਗਏ ਸਨ, ਹਨੇਰੀ ਰਾਤ ਹੋਣ ਦੇ ਕਾਰਣ ਚਾਨਣ ਦਾ ਬਹੁਤ ਪ੍ਰਬੰਧ ਕੀਆ ਗਿਆ ਸੀ ਅਰ ਉਹ ਚੰਦ ਜੋ ਕੁਮਾਰਾਂ ਨੂੰ ਤਲਿਸਮ ਦੇ ਅੰਦਰੋਂ ਮਿਲਿਆ ਸੀ, ਚੁਨਾਰ ਗੜ੍ਹ ਕਿਲ੍ਹੇ ਦੇ ਸਭ ਤੋਂ ਉੱਚੇ ਬੁਰਜ ਨਾਲ ਬੰਨ੍ਹ ਦਿੱਤਾ ਗਿਆ ਸੀ, ਜਿਸ ਦਾ ਚਾਨਣ ਇਸ ਤਲਿਸਮੀ ਮਕਾਨ ਤੱਕ ਬੜਾ ਚੰਗਾ *ਦੇਖੋ ਸੰਤਤ ਭਾਗ ੨੧ ਕਾਂਡ ੯