ਪੰਨਾ:ਚੰਦ੍ਰਕਾਂਤਾ.pdf/103

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆ ਰਿਹਾ ਸੀ।

(੧੦੪)

ਪਾਠਕ ਜੀ ਅਸੀਂ ਜੰਞ ਦੀ ਤਿਆਰੀ ਤੇ ਧੂਮ ਧਾਮ ਲਿਖ ਕੇ ਸਮਾਂ ਨਸ਼ਟ ਨਹੀਂ ਕਰਨਾ ਚਾਹੁੰਦੇ, ਆਪ ਖੁਦ ਹੀ ਸੋਚ ਲਵੋ ਕਿਕੁਮਾਰਾਂ ਦੇ ਵਿਆਹ ਦੀ ਕੇਹੀ ਕੁ ਤਿਆਰੀ ਕੀਤੀ ਗਈ ਹੋਵੇਗੀ, ਅਸੀਂ ਹੁਣ ਕੇਵਲ ਇਹੋ ਲਿਖਦੇ ਹਾਂ ਕਿ ਜੰਞ ਬੜੀ ਧੂਮ ਧਾਮ ਨਾਲ ਚੁਨਾਰ ਗੜੋ ਤੁਰੀ, ਅਗੇ ਅਗੇ ਵਾਜੇ, ਫੇਰ ਫੌਜੀ ਸਵਾਰ ਤੇ ਤੋਪਖਾਨਾ ਸੀ, ਵਿਚਕਾਰ ਇਕ ਬੜੇ ਸ਼ਿੰਗਾਰੇ ਹੋਏ ਹਾਥੀ ਤੇ ਦੋਵੇਂ ਕੁਮਾਰ ਸਨ ਤੇ ਨਾਲ ਹਾਥੀਆਂ ਉੱਤੇ ਹੀ ਬਾਕੀ ਸਭ ਘਰ ਵਾਲੇ ਤੇ ਪ੍ਰਾਹੁਣੇ, ਫੇਰ ਘੋੜਿਆਂ ਤੇ ਸਰਦਾਰ ਅਹਿਲਕਾਰ ਸਨ, ਅੰਤ ਵਿਚ ਫੌਜ ਸੀ, ਪਹਿਲੇ ਨਿਸ਼ਾਨ ਤੋਂ ਲੈ ਕੇ ਕੁਮਾਰਾਂ ਦੇ ਹਾਥੀ ਤੱਕ ਵਾਜੇ ਵਾਲੇ ਆਪਣੇ ਹੁਨਰ ਦਿਖਾ ਰਹੇ ਸਨ।

ਜੰਞ ਬੜੇ ਆਰਾਮ ਨਾਲ ਟਿਕਾਣੇ ਨਾਲ ਟਿਕਾਣੇ ਪਹੁੰਚੀ ਅਰ ਕੌਰ ਇੰਦਰਜੀਤ ਸਿੰਘ ਤੇ ਆਨੰਦ ਸਿੰਘ ਦਾ ਵਿਆਹ ਕਿਸ਼ੋਰੀ ਤੇ ਕਾਮਨੀ ਨਾਲ ਹੋ ਗਿਆ, ਇਸ ਕੰਮ ਵਿਚ ਰਣਧੀਰ ਸਿੰਘ ਨੇ ਭੀ ਦਿਲ ਖੋਹਲ ਕੇ ਵਿਤੋਂ ਬਾਹਰਾ ਖਰਚ ਕੀਤਾ, ਦੂਸਰੇ ਦਿਨ ਪਹਿਰ ਦਿਨ ਚੜ੍ਹੇ ਮਹਾਰਾਜ ਸੁਰੇਂਦ੍ਰ ਸਿੰਘ ਦੋਵੇਂ ਡੋਲੀਆਂ ਲੈ ਕੇ ਚੁਨਾਰ ਗੜ੍ਹ ਨੂੰ ਮੁੜ ਗਏ।

ਚੁਨਾਰ ਗੜ੍ਹ ਪਹੁੰਚ ਕੇ ਓਥੋਂ ਦੀਆਂ ਰਸਮਾਂ ਪੂਰੀਆਂ ਕੀਤੀਆਂ, ਪ੍ਰਾਹੁਣ ਤੇ ਹੋਰ ਲੋਕ ਜਲਸੇ ਵੇਖਣ ਵਿਚ ਰੁਝ ਗਏ, ਤੇ ਓਧਰ ਤਲਿਸਮੀ ਮਕਾਨ ਦੀਆਂ ਪੌੜੀਆਂ ਤੇ ਲੋਕਾਂ ਨੇ ੧ਲੱਖ ਰੁਪੱਯਾ ਇਨਾਮ ਲੈਣ ਦੀ ਲਾਲਸਾ ਵਿਚ ਚੜ੍ਹਨਾ ਅਰੰਭ ਕੀਤਾ, ਜੇ ਕੋਈ ਕੰਧ ਦੇ ਉੱਪਰ ਚੜ੍ਹ ਕੇ ਅੰਦਰ ਵੱਲ ਵੇਖਦਾ ਓਹ ਕਿਸੇ ਤਰਾਂ ਅਪਨੇ ਮਨ ਨੂੰ ਨਾ ਸੰਭਾਲ ਸਕਦਾ ਅਰ ਖਿੜ ਖਿੜਾ ਹੱਸਣ ਦੇ ਪਿਛੋਂ