ਪੰਨਾ:ਚੰਦ੍ਰਕਾਂਤਾ.pdf/104

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੫)

ਤੇ ਕਈ ਘੰਟੇ ਪਿਛੋਂ ਤਲਿਸਮ ਦੀ ਨਿਕਲ ਜਾਂਦਾ। ਬੱਸ ! ਵਿਆਹ ਦਾ ਏਹੋ ਹਾਲ ਲਿਖ ਕੇ ਸੁਹਾਗ ਰਾਤ ਦੀ ਇਕ ਅਨੋਖੀ ਗੱਲ ਦਾ ਹਾਲ ਲਿਖ ਕੇ ਬਾਈਵਾਂ ਭਾਗ ਸਮਾਪਤ ਕਰਦੇ ਹਾਂ। ਯਾਰਵਾਂ ਕਾਂਡ ਅੱਜ ਕੌਰ ਇੰਦਰਜੀਤ ਸਿੰਘ ਤੇ ਅਨੰਦ ਸਿੰਘ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ, ਬੜੇ ੨ ਦੁਖ ਭੋਗ ਕੇ ਅੱਜ ਮਨ ਦੀਆਂ ਮੁਰਾਦਾਂ ਪੂਰੀਆਂ ਹੋਈਆਂ ਹਨ। ਰਾਤ ਅੱਧੀ ਤੋਂ ਵਧੀਕ ਜਾ ਚੁਕੀ ਹੈ, ਇਕ ਸੁੰਦਰ ਸਜੇ ਹੋਏ ਕਮਰੇ ਵਿਚ ਇਕ ਬੜੀ ਨਰਮ ਤੇ ਉੱਚੀ ਗੱਦੀ ਤੇ ਕਿਸ਼ੋਰੀ ਤੇ ਕੌਰ ਇੰਦਰਜੀਤ ਸਿੰਘ ਬੈਠੇ ਹੋਏ ਨਜ਼ਰ ਆਉਂਦੇ ਹਨ, ਭਾਵੇਂ ਕੌਰ ਇੰਦਰਜੀਤ ਸਿੰਘ ਵਾਂਗ ਕਿਸ਼ਰੀ ਦੇ ਮਨ ਵਿਚ ਭੀ ਕਈ ਪ੍ਰਕਾਰ ਦੇ ਉਮੰਗ ਹਨ ਅਰ ਓਹ ਅੱਜ ਦਾ ਮਿਲਾਪ ਸੁਭਾਗ੍ਯ ਸਮਝਦੀ ਹੈ ਪਰੰਤੂ ਫਿਰ ਭੀ ਲੱਯਾ ਦੇ ਕਾਰਨ ਮੂੰਹ ਘੁੰਡ ਵਿਚੋਂ ਨਹੀਂ ਕੱਢ ਸਕਦੀ, ਭਾਵੇਂ ਅੱਜ ਤੋਂ ਪਹਿਲਾਂ ਕਈ ਵਾਰੀ ਕਿਸ਼ੋਰੀ ਕੁਮਾਰ ਨੂੰ ਮਿਲ ਚੁਕੀ ਹੈ, ਗੱਲਾਂ ਭੀ ਕਰ ਚੁਕੀ ਹੈ ਪਰੰਤੂ ਅੱਜ ਸੁਤੰਤਾ ਮਿਲਨ ਤੇ ਭੀ ਝੱਟ ਪੱਟ ਮੂੰਹ ਦਿਖਾਉਣ ਦੀ ਹਿੰਮਤ ਨਹੀਂ ਕਰ ਸਕਦੀ, ਕੁਮਾਰ ਕਈ ਪ੍ਰਕਾਰ ਦੀਆਂ ਗੱਲਾਂ ਸਮਝਾ ਕੇ ਉਸ ਦੀ ਲੱਯਾ ਦੂਰ ਕਰਨੀ ਚਾਹੁੰਦਾ ਹੈ ਪਰ ਕੁਛ ਸਫਲਤਾ ਨਹੀਂ ਹੁੰਦੀ, ਬਹੁਤ ਕੁਛ ਕਹਿਣ ਤੇ ਕਿਸ਼ੋਰੀ ਇਕ ਅੱਧੀ ਗੱਲ ਦਾ ਉੱਤਰ ਦੇਂਦੀ ਹੈ ਪਰ ਓਹ ਭੀ ਧੜਕਦੇ ਹੋਏ ਮਨ ਨਾਲ, ਕੁਮਾਰ ਨੇ