ਪੰਨਾ:ਚੰਦ੍ਰਕਾਂਤਾ.pdf/105

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੬)

ਸੋਚਿਆ ਕਿ ਇਸਤ੍ਰੀਆਂ ਦਾ ਸੁਭਾਵ ਹੀ ਅਜੇਹਾ ਹੈ, ਜੇ ਇਸ ਵੇਲੇ ਇਸ ਦੀ ਸ਼ਰਮ ਨਹੀਂ ਲਹਿੰਦੀ ਤਾਂ ਘੰਟੇ ਦੋ ਘੰਟੇ ਦੇ ਅੰਦਰ ਲਹਿ ਹੀ ਜਾਵੇਗੀ ਜਾਂ ਸਵੇਰ ਹੁੰਦੇ ਤੱਕ ਆਪੇ ਠੀਕ ਹੋ ਜਾਵੇਗੀ ਅੰਤ ਏਹੋ ਹੀ ਹੋਇਆ।

ਇਸ ਦੇ ਪਿਛੋਂ ਕਿਸੇ ਪ੍ਰਕਾਰ ਦੀ ਛੇੜ ਛਾੜ ਹੋਈ ਤੇ ਕੀ ਹੋਇਆ ਸੋ ਅਸੀਂ ਨਹੀਂ ਲਿਖ ਸਕਦੇ, ਹਾਂ ਉਸ ਵੇਲੇ ਦਾ ਹਾਲ ਜ਼ਰੂਰ ਲਿਖਾਂਗੇ ਜਦ ਪਹੁ ਫੁਟ ਚੁਕੀ ਸੀ ਤੇ ਹੌਲੀ ੨ ਚਾਨਣ ਸਨ ਪਾਸੇ ਖਿੱਲਰ ਰਿਹਾ ਸੀ, ਪ੍ਰਤਾਕਾਲ ਵੱਜਣ ਵਾਲੀ ਨਫਰੀ ਦੀ ਆਵਾਜ਼ ਨੇ ਕੌਰ ਇੰਦਰਜੀਤ ਸਿੰਘ ਤੇ ਕਿਸ਼ੋਰੀ ਨੂੰ ਜਗਾ ਦਿਤਾ, ਕਿਸ਼ੋਰੀ ਜੋ ਕੌਰ ਦੇ ਕੋਲ ਸੁਤੀ ਹੋਈ ਸੀ, ਉੱਠ ਕੇ ਮੂੰਹ ਧੋਣ ਲਈ ਚੌਂਕੀ ਵੱਲ ਗਈ ਜਿਸ 'ਤੇ ਪਾਣੀ ਰਖਿਆ ਹੋਇਆ ਸੀ, ਪਾਣੀ ਮੁੰਹ ਤੇ ਪਾਉਂਦਿਆਂ ਹੀ ਆਪਣਾ ਹੱਥ ਵੇਖ ਕੇ ਕਿਸ਼ੋਰੀ ਬੋਲੀ ਹੈਂ ! ਇਹ ਕੀ ਗੱਲ ਹੈ ?

ਇਨ੍ਹਾਂ ਅੱਖਰਾਂ ਨੇ ਕੁਮਾਰ ਨੂੰ ਹੈਰਾਨ ਕਰ ਦਿੱਤਾ ਅਰ ਓਹ ਉੱਠ ਕੇ ਕਿਸ਼ੋਰੀ ਦੇ ਪਾਸ ਗਿਆ ਅਰ ਪੁੱਛਿਆ ਕਿਉਂ ਕੀ ਹੋਇਆ ਹੈ,

ਕਿਸ਼ੋਰੀ-ਮੇਰੇ ਨਾਲ ਆਪ ਨੇ ਕੀ ਹਾਸਾ ਕੀਤਾ ਹੈ ? ਇੰਦਰਜੀਤ-ਕੁਛ ਭੀ ਨਹੀਂ। ਕਿਸ਼ੋਰੀ-(ਹੱਥ ਦੱਸ ਕੇ) ਇਹ ਰੰਗ ਕਿਹਾ ਹੈ ਜੋ ਪਾਣੀ ਨਾਲ ਮੇਰੇ ਮੂੰਹ ਤੋਂ ਲਹਿ ਰਿਹਾ ਹੈ। ਇੰਦਰਜੀਤ-ਰੰਗ ਲਹਿ ਤਾਂ ਰਿਹਾ ਹੈ, ਪਰ ਮੈਂ ਤਾਂ ਕੋਈ ਰੰਗ ਨਹੀਂ ਲਾਇਆ, ਤੂੰ ਆਪ ਹੀ ਸੋਚ ਕਿ ਮੈਨੂੰ ਰੰਗ ਲਾਉਣ ਨਾਲ ਕੀ ਲਾਭ ਹੈ ਤੇ ਮੇਰੇ ਪਾਸ ਰੰਗ ਆਇਆ ਹੀ ਕਿਥੋਂ