ਪੰਨਾ:ਚੰਦ੍ਰਕਾਂਤਾ.pdf/106

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੭)

ਕਿਸ਼ੋਰੀ-(ਮੂੰਹ ਤੇ ਪਾਣੀ ਪਾ ਕੇ) ਐਹ ਦੇਖੋ ਰੰਗ ਲੱਬ ਇੰਦਰਜੀਤ-ਇਹ ਤਾਂ ਮੈਂ ਆਪ ਕਹਿ ਰਿਹਾ ਹਾਂ ਕਿ ਰੰਗ ਜ਼ਰੂਰ ਹੈ ਪਰ ਤੂੰ ਜ਼ਰਾ ਮੇਰੇ ਵੱਲ ਤੱਕ ਤਾਂ ਸਹੀ। ਕਿਸ਼ੋਰੀ ਜੋ ਰਾਤ ਭਰ ਕੁਮਾਰ ਦੇ ਪਾਸ ਰਹਿਣ ਕਰਕੇ ਸ਼ਰਮਾ ਲਾਹ ਚੁਕੀ ਸੀ ਬੱਲੀ ਦੇਖੋ ਇਹ ਕਿਸ ਦੀ ਕਰਤੂਤ ਹੈ? ਇੰਦਰਜੀਤ-(ਹੋਰ ਭੀ ਹੈਰਾਨ ਹੋ ਕੇ) ਰੰਗ ਲਹਿਣ ਕਰਕੇ ਤੇਰਾ ਚੇਹਰਾ ਭੀ ਕੁਛ ਬਦਲਿਆ ਹੋਇਆ ਹੈ, ਜ਼ਰਾ ਚੰਗੀ ਤਰਾਂ ਮੂੰਹ ਧੋ ਸਦ DIS ਕਿਸ਼ੋਰੀ ਨੇ ਚੰਗਾ ਕਹਿ ਕੇ ਚੰਗੀ ਤਰਾਂ ਮੂੰਹ ਧੋ ਕੇ ਪੂੰਝਿਆ ਅਰ ਕਿਹਾ ਵੇਖੋ ਹੁਣ ਰੰਗ ਲੱਥ ਗਿਆ ਹੈ ? ਕੁਮਾਰ (ਘਬਰਾ ਕੇ) ਹੁਣ ਤਾਂ ਅਉਂਦੀ ਹੈਂ| ਇਹ ਕੀ ਗੱਲ ਹੈ ? ਤੂੰ ਸਾਫ ਕਮਲਨੀ ਨਜ਼ਰ ਕਿਸ਼ੋਰੀ-ਕਮਲਨੀ ਤਾਂ ਹਾਂ ਹੀ ਕੀ ਪਹਿਲੇ ਕੋਈ ਹੋਰ ਮਲੂਮ ਹੁੰਦੀ ਸੀ ? ਕੁਮਾਰ+ਪਹਿਲਾਂ ਤਾਂ ਤੂੰ ਕਿਸ਼ੋਰੀ ਮਲੂਮ ਹੁੰਦੀ ਸੀ ਭਾਵੇਂ ਕਿ ਰਾਤ ਨੂੰ ਘੁੰਡ ਦੇ ਕਾਰਨ ਮੈਂ ਤੇਰੀ ਸੁਰਤ ਚੰਗੀ ਤਰਾਂ ਨਹੀਂ ਵੇਖੀ ਸੀ ਪਰ ਕਿਸ਼ੋਰੀ ਦੇ ਬਿਨਾਂ ਕਿਸੇ ਹੋਰ ਇਸਤ੍ਰੀ ਦੇ ਹੋਣ ਦਾ ਸੰਦੇਹ ਨਹੀਂ ਹੋਇਆ ਸੀ ਪਰ ਸੱਚੀ ਗੱਲ ਇਹ ਹੈ ਕਿ ਤੂੰ ਮੈਨੂੰ ਬੜਾ ਧੋਖਾ ਦਿੱਤਾ ਹੈ ਕਮਲਨੀ-(ਜਿਸ ਨੂੰ ਹੁਣ ਏਹੋ ਲਿਖਣਾ ਠੀਕ ਹੈ) ਮੈਂ ਧੋਖਾ ਨਹੀਂ ਦਿੱਤਾ ਸਗੋਂ ਆਪ ਧੋਖਾ ਦੇ ਰਹੇ ਹੋ, ਭਲਾ ਇਹ ਦਸੋ ਕਿ ਜੇ ਆਪ ਨੇ ਮੈਨੂੰ ਕਿਸ਼ੋਰੀ ਸਮਝਿਆ ਸੀ ਤਾਂ ਇਤਨੀ ਹਿੰਮਤ ਕਿਸ ਤਰਾਂ