ਪੰਨਾ:ਚੰਦ੍ਰਕਾਂਤਾ.pdf/107

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੮)

ਹੋਈ ਕਿਉਂਕਿ ਕਿਸ਼ੋਰੀ ਆਪ ਦੀ ਇਸਤ੍ਰੀ ਨਹੀਂ ਸੀ।

ਇੰਦਰਜੀਤ-ਕੇਹੀਆਂ ਪਾਗਲਾਂ ਦੀਆਂ ਗੱਲਾਂ ਕਰਦੀ ਹੈਂ ? ਜੇ ਕਿਸ਼ੋਰੀ ਮੇਰੀ ਇਸਤ੍ਰੀ ਨਹੀਂ ਸੀ ਤਾਂ ਕੀ ਤੂੰ ਮੇਰੀ ਇਸਤ੍ਰੀ ਸੀ ? ਕਮਲਨੀ-ਜੇ ਆਪ ਨੇ ਮੈਨੂੰ ਕਿਸ਼ੋਰੀ ਸਮਝਿਆ ਸੀ ਤਾਂ ਆਪ ਨੂੰ ਮੇਰੇ ਪਾਸੋਂ ਉੱਠ ਜਾਣਾ ਚਾਹੀਦਾ ਸੀ, ਜਦ ਆਪ ਜਾਣਦੇ ਹੋ ਕਿ ਕਿਸ਼ੋਰੀ ਕੁਮਾਰ ਦੇ ਨਾਲ ਵਿਆਹੀ ਗਈ ਹੈ ਅਰ ਉਸ ਦੇ ਪਾਸ ਬੈਠਣ ਦਾ ਆਪ ਨੂੰ ਕੋਈ ਅਧਿਕਾਰ ਨਹੀਂ। ਇੰਦਰਜੀਤ-ਕੀ ਮੈਂ ਇੰਦਰਜੀਤ ਨਹੀਂ ਹਾਂ ? ਸਗੋਂ ਤੈਨੂੰ ਚਾਹੀਦਾ ਸੀ ਕਿ ਤੂੰ ਮੇਰੇ ਪਾਸੋਂ ਉੱਠ ਜਾਂਦੀ ਕਿਉਂਕਿ ਜਦ ਤੂੰ ਕਮਲਨ ਸੀ ਤਾਂ ਤੈਨੂੰ ਪਰਾਏ ਪੁਰਸ਼ ਪਾਸ ਬੈਠਣਾ ਨਹੀਂ ਸੀ ਚਾਹੀਦਾ। - ਕਮਲਨੀ-(ਹੈਰਾਨੀ ਨਾਲ ਕ੍ਰੋਧ ਭਰਿਆ ਮੂੰਹ ਬਣਾ ਕੇ ਫੇਰ ਆਪ ਓਹੋ ਗੱਲਾਂ ਕਰ ਰਹੇ ਹੋ | ਆਪ ਆਪਣੇ ਆਪ ਨੂੰ ਕੀ ਸਮਝ ਰਹੇ ਹੋ ? ਆਪ ਜ਼ਰਾ ਆਪਣਾ ਮੂੰਹ ਤਾਂ ਸ਼ੀਸ਼ੇ ਵਿਚ ਵੇਖੋ ਕਿ ਆਪ ਕਿਸ਼ੋਰੀ ਦੇ ਪਤੀ ਹੋ ਜਾਂ ਕਮਲਨੀ ਦੇ, (ਆਲੇ ਵਿਚੋਂ ਸ਼ੀਸ਼ਾ ਚੁਕ ਕੇ ਤੇ ਕੁਮਾਰ ਨੂੰ ਵਿਖਾ ਕੇ, ਦਸੋਂ ਆਪ ਕੌਣ ਹੋ ? ਮੈਂ ਕਿਉਂ ਆਪ ਦੇ ਪਾਸੋਂ ਉੱਠ ਜਾਂਦੀ। ਹੁਣ ਤਾਂ ਕੁਮਾਰ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਕਿਉਂਕਿ ਸ਼ੀਸ਼ਾ ਵੇਖਣ ਤੇ ਉਸ ਨੇ ਆਪਣੀ ਸੂਰਤ ਵਿਚ ਬੜਾ ਫਰਕ ਵੇਖਿਆ ਇਹ ਤਾਂ ਪਤਾ ਨਹੀਂ ਸੀ ਕਿ ਕੇਹੋ ਜਹੀ ਸੂਰਤ ਹੈ ਪਰ ਇਹ ਜ਼ਰੂਰ ਕਹਿ ਸਕਦਾ ਸੀ ਕਿ ਸੂਰਤ ਵਟਾਈ ਗਈ ਹੈ, ਹੁਣ ਮੈਂ ਇੰਦਰਜੀਤ ਸਿੰਘ ਨਹੀਂ ਮਲੂਮ ਹੁੰਦਾ, ਇੰਦਰਜੀਤ ਸਿੰਘ ਨੇ ਸਮਝਿਆ ਕਿ ਕਿਸੇ ਨੇ ਚਲਾਕੀ ਕਰਕੇ ਮੇਰਾ ਤੇ