ਪੰਨਾ:ਚੰਦ੍ਰਕਾਂਤਾ.pdf/110

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੧)

ਤਾਂ ਕੋਈ ਪ੍ਰਾਸਚਿਤ ਭੀ ਨਹੀਂ, ਜਿਸ ਨੂੰ ਕਰਕੇ ਮੈਂ ਸ਼ੁਧ ਹੋ ਸਕਾਂ ਇਹ ਜਾਣਦੇ ਹੋਏ ਭੀ ਮੇਰਾ ਧਰਮ ਨਸ਼ਟ ਹੋਣ ਤੇ ਆਪ ਨੂੰ ਉਤਨਾ ਕ੍ਰੋਧ ਨਹੀਂ ਹੋਇਆ ਜਿਤਨਾ ਇਹ ਸੋਚ ਕੇ ਕਿ ਕਿਸ਼ੋਰੀ ਦੀ ਭੀ ਏਹ ਦਸ਼ਾ ਹੀ ਹੋਵੇਗੀ ਹੋਇਆ ਹੈ, ਪਰ ਇਹ ਕਿਉਂ, ਕੀ ਮੇਰਾ ਪਤੀ ਨਿਰਬਲ ਹੈ ? ਕੀ ਓਹ ਭੀ 'ਆਪ ਦੀ ਤਰਾਂ ਕ੍ਰੋਧ ਵਿਚ ਨਾ ਆਇਆ ਹੋਵੇਗਾ ਅਰ ਕੀ ਓਹ ਤਲਵਾਰ ਲੈ ਕੇ ਮੇਰੀ ਤੇ ਆਪ ਦੀ ਖੋਜ ਵਿਚ ਨਹੀਂ ਨਿਕਲਿਆ ਹੋਵੇਗਾ ? ਆਪ ਕਾਹਲੀ ਕਿਉਂ ਕਰਦੇ ਹੋ, ਓਹ ਆਪ ਹੀ ਏਥੇ ਆਉਂਦਾ ਹੋਵੇਗਾ ਕਿਉਂਕਿ ਓਹ ਆਪ ਤੋਂ ਵਧੀਕ ਕ੍ਰੋਧੀ ਹੈ ਮੈਂ ਤਾਂ ਆਪ ਉਸਦੇ ਸਾਹਮਣੇ ਗਿੱਚੀ ਨੀਵੀਂ ਕਰ ਦੇਵਾਂਗੀ।

ਕੁਮਾਰ ਨੂੰ ਕ੍ਰੋਧ ਤੇ ਕ੍ਰੋਧ ਤੇ ਰੰਜ ਤੇ ਰੰਜ ਅਰ ਸ਼ੋਕ ਤੇ ਸ਼ੋਕ ਹੁੰਦਾ ਸੀ, ਕਮਲਨੀ ਦੀ ਛੇਕੜਲੀ ਗੱਲ ਨੇ ਹੋਰ ਹੀ ਪਲਟਾ ਦੇ ਦਿੱਤਾ, ਕੁਮਾਰ ਨੇ ਇਕ ਹਾਉਕਾ ਭਰ ਕੇ ਕਿਹਾ:- ਹੇ ਪ੍ਰਮਾਤਮਾ ! ਤੂੰ ਇਹ ਕੀ ਕੀਤਾ? ਮੈਂ ਅਜੇਹਾ ਕੀ ਪਾਪ ਕੀਤਾ ਹੈ, ਜਿਸ ਦੇ ਬਦਲੇ ਇਸ ਖੁਸ਼ੀ ਦੀ ਥਾਂ ਤੂੰ ਮੈਨੂੰ ਦੁਖ ਦਿੱਤਾ, ਹੁਣ ਮੈਂ ਕੀ ਕਰਾਂ ? ਮੈਂ ਆਪਣੇ ਹਥੀਂ ਆਪਣੀ ਗਿੱਚੀ ਕਿਉਂ ਨਾ ਵੱਢ ਸੂਟਾਂ ? ਕੀ ਆਤਮ ਘਾਤ ਦਾ ਪਾਪ ਤਾਂ ਮੇਰੇ ਸਿਰ ਨਹੀਂ ਲਗੇਗਾ ..ਕੀਤ ਸਿੰਘ ਅਜੇ ਇਹ ਗੱਲ ਕਹਿ ਹੀ ਰਿਹਾ ਸੀ

ਕਮਰੇ ਦਾ ਦੂਸਰਾ ਬੂਹਾ ਜਿਸ ਨੂੰ ਕੁਮਾਰ ਬੰਦ ਸਮਝਦਾ ਸੀ ਖੁਲ੍ਹਾ ਅਰ ਕਿਸ਼ੋਰੀ ਤੇ ਕਮਲਾ ਅੰਦਰ ਆਉਂਦੀਆਂ ਦਿੱਸੀਆਂ ਕੁਮਾਰ ਨੇ ਸਮਝਿਆ ਕਿ ਕਿਸ਼ੋਰੀ ਭੀ ਅਜੇਹਾ ਹੀ ਉਲਾਂਭਾ ਲੈ ਕੇ ਆਈ ਹੋਵੇਗੀ ਪਰ ਓਹਨਾਂ ਦੋਹਾਂ ਨੂੰ ਹਸਦੀਆਂ ਵੇਖ ਕੇ ਕੁਮਾਰ ਦੇ