ਪੰਨਾ:ਚੰਦ੍ਰਕਾਂਤਾ.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੫)

ਗੰਢ ਵਿਚੋਂ ਦੋ ਜੋੜੇ ਕੱਪੜਿਆਂ ਦੇ ਨਿਕਲੇ ਜਿਨ੍ਹਾਂ ਨੂੰ ਮੈਂ ਨਹੀਂ ਪਛਾਣਦਾ ਸੀ ਪਰ ਓਹ ਕੱਪੜੇ ਪਾਏ ਹੋਏ ਤੇ ਮੈਲੇ ਸਨ ਕਾਗਜ਼ਾਂ ਦਾ ਇਕ ਮੁਠਾ ਨਿਕਲਿਆ, ਜਿਨ੍ਹਾਂ ਨੂੰ ਮੈਂ ਪਛਾਨ ਲਿਆ ਕਿ ਇਹ ਰਣਧੀਰ ਸਿੰਘ ਜੀ ਦੇ ਖਾਸ ਸੰਦੂਕ ਦੇ ਹਨ, ਮੋਮ ਦਾ ਇਕ ਸੱਚਾ ਕੱਪੜੇ ਦੀਆਂ ਕਈ ਤੈਹਾਂ ਵਿਚੋਂ ਨਿਕਲਿਆ ਜਿਸ ਨੂੰ ਵੇਖਦਿਆਂ ਹੀ ਮੈਂ ਪਛਾਨ ਲਿਆ ਕਿ ਖਾਸ ਰਣਧੀਰ ਸਿੰਘ ਜੀ ਦੀ ਮੋਹਰ ਦਾ ਇਹ ਸੱਚਾ ਹੈ, ਇਨ੍ਹਾਂ ਚੀਜ਼ਾਂ ਦੇ ਬਿਨਾਂ ਮੋਤੀਆਂ ਦੀ ਇਕ ਮਾਲਾ ਜੜਾਊ ਕੰਠ ਤੇ ਤਿੰਨ ਮੁੰਦਰੀਆਂ ਨਿਕਲੀਆਂ, ਇਹ ਚੀਜ਼ਾਂ ਮੇਰੇ ਮਿੱਤ੍ਰ ਦਯਾ ਰਾਮ ਸਿੰਘ ਦੀਆਂ ਸਨ ਇਹ ਸਭ ਚੀਜ਼ਾਂ ਪਹਿਨੇ ਹੋਏ ਮੇਰੇ ਘਰੋਂ ਗੁੰਮ ਹੋਏ ਸਨ।

ਇਨ੍ਹਾਂ ਚੀਜ਼ਾਂ ਨੂੰ ਵੇਖ ਕੇ ਮੈਂ ਬੜੀ ਸੋਚ ਵਿਚ ਪੈ ਗਿਆ ਓਸ ਵੇਲੇ ਮੇਰੇ ਕਮਰੇ ਦਾ ਬੂਹਾ ਖੁੱਲਾ ਜੋ ਜ਼ਨਾਨੇ ਮਕਾਨ ਵਿਚ ਜਾਣ ਦਾ ਸੀ ਤੇ ਮੇਰੀ ਇਸਤ੍ਰੀ (ਕਮਲਾਂ ਦੀ ਮਾਂ) ਆਉਂਦੀ ਹੋਈ ਦਿੱਸੀ, ਉਸ ਵੇਲੇ ਓਹ ਇਕ ਬੱਚੇ ਦੀ ਮਾਂ ਹੋ ਚੁਕੀ ਸੀ ਤੇ ਓਹ ਬੱਚਾ ਉਸ ਦੇ ਕੁੱਛੜ ਹੀ ਸੀ, ਇਸ ਵਿਚ ਕੋਈ ਸੰਦੇਹ ਨਹੀਂ ਕਿ ਮੇਰੀ ਇਸਤੀ ਬੜੀ ਬਧਵਾਨ ਸੀ ਅਰ ਛੋਟੇ ਮੋਟੇ ਕੰਮਾਂ ਵਿਚ ਮੈਂ ਓਸ ਦੀ ਸਲਾਹ ਭੀ ਲੈ ਲੈਂਦਾ ਸੀ, ਉਸਦੀ ਸੂਰਤ ਵੇਖਦਿਆਂ ਹੀ ਮੈਂ ਪਛਾਨ ਲਿਆ ਕਿ ਓਹ ਬੜੀ ਘਬਰਾਈ ਹੋਈ ਹੈ ਸੋ ਮੈਂ ਓਸ ਨੂੰ ਬੁਲਾ ਕੇ ਆਪਣੇ ਪਾਸ ਬੈਠਾਯਾ ਤੇ ਸਾਰੀ ਗੱਲ ਸੁਣਾਈ ਤੇ ਇਹ ਭੀ ਦੱਸਿਆ ਕਿ ਇਸੇ ਵੇਲੇ ਮੈਂ ਆਪਣੇ ਮਿੱਤ੍ਰ ਦਾ ਪਤਾ ਲੈਣ ਲਈ ਜਾਣਾ ਚਾਹੁੰਦਾ ਹਾਂ ਪਰ ਓਸ ਨੇ ਇਸ ਗੱਲ ਨੂੰ ਨਾ ਮੰਨਿਆਂ ਕਰ ਕਿਹਾ ਕਿ ਜਾਣ ਤੋਂ ਪਹਿਲਾਂ ਰਣਧੀਰ ਸਿੰਘ ਜੀ ਨੂੰ ਮਿਲ ਲੈਣਾ ਚਾਹੀਦਾ ਹੈ ।

ਸੋ ਮੈਂ ਕਈ ਗੱਲਾਂ ਸੋਚਕੇ ਓਸੇ ਦੀ ਗੱਲ ਮੰਨ ਲਈ ਅਰ