ਪੰਨਾ:ਚੰਦ੍ਰਕਾਂਤਾ.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੬)

ਓਹ ਗੰਢ ਚੁਕ ਕੇ ਰਣਧੀਰ ਸਿੰਘ ਜੀ ਦੇ ਮਕਾਨ ਵੱਲ ਤੁਰ ਪਿਆ, ਮੈਨੂੰ ਇਹ ਭੀ ਸੰਸਾ ਸੀ ਕਿ ਵੈਰੀ ਰਸਤੇ ਵਿਚ ਮਿਲਕੇ ਇਹ ਗੰਢ ਹੀ ਨਾ ਖੋਹ ਲੈਣ ਇਸ ਲਈ ਆਪਣੇ ਦੋ ਸ਼ਾਗਿਰਦਾਂ ਨੂੰ ਆਪਣੇ ਨਾਲ ਲੈ ਲਿਆ, ਰਣਧੀਰ ਸਿੰਘ ਜੀ ਨਿਸਚਿੰਤ ਹੋ ਕੇ ਆਰਾਮ ਨਾਲ ਸੁਤੇ ਪਏ ਸਨ, ਜਦ ਮੈਂ ਓਹਨਾਂ ਨੂੰ ਜਾ ਕੇ ਜਗਾਇਆ ਤਾਂ ਜਾਗਦਿਆਂ ਹੀ ਓਹ ਮੈਨੂੰ ਵੇਖ ਕੇ ਹੈਰਾਨ ਹੋ ਗਏ ਅਰ ਬੋਲੇ:- ਕਿਉਂ ਕੀ ਗੱਲ ਹੈ ਜੋ ਇਸ ਵੇਲੇ ਆਏ ਹੋ ? ਦਯਾ ਰਾਮ ਰਾਜ਼ੀ ਤਾਂ ਹੈ ?

ਮੇਰੀ ਸੂਰਤ ਵੇਖਦਿਆਂ ਹੀ ਓਹਨਾਂ ਨੇ ਦਯਾ ਰਾਮ ਦੀ ਸੂਖ ਪੁਛੀ, ਇਸ ਗੱਲ ਦੀ . ਮੈਨੂੰ ਬੜੀ ਹੈਰਾਨੀ ਹੋਈ । ਸੁਖ, ਮੈਂ ਓਹਨਾਂ ਦੇ ਪਾਸ ਬੈਠ ਗਿਆ ਅਰ ਜੋ ਕੁਛ ਗੱਲ ਹੋਈ ਸੀ ਸਭ ਸੁਣਾਈ । ਮੈਂ ਸਭ ਹਾਲ ਸੰਖੇਪ ਹੀ ਦੱਸਾਂਗਾ, ਰਣਧੀਰ ਸਿੰਘ ਜੀ ਇਹ ਗੱਲ ਸੁਣ ਕੇ ਬੜੇ ਉਦਾਸ ਤੇ ਦੁਖੀ ਹੋਏ ਅਰ ਬੋਲੇ ਦਯਾ ਰਾਮ ਮੇਰਾ ਇਕੋ ਹੀ ਵਾਰਸ ਅਤੇ ਤੇਰਾ ਭੀ ਮਿੱਤ੍ਰ ਹੈ, ਅਜੇਹੀ ਦਸ਼ਾ ਵਿਚ ਉਸ ਦੇ ਵਾਸਤੇ ਕੀ ਕਰਨਾ ਚਾਹੀਦਾ ਹੈ, ਇਹ ਤੂੰ ਹੀ ਸੋਚ ਸਕਦਾ ਹੈਂ, ਮੈਂ ਕੀ ਦੱਸਾਂ ਮੈਂ ਤਾਂ ਸਮਝਿਆ ਸੀ ਕਿ ਵੈਰੀਆਂ ਵਲੋਂ ਨਿਸਚਿੰਤ ਹੋ ਗਿਆ ਹਾਂ ਪਰ ਨਹੀਂ.....

ਇਹ ਕਹਿਕੇ ਓਹ ਮੂੰਹ ਕੱਜ ਕੇ ਰੋਣ ਲੱਗ ਪਏ, ਮੈਂ ਓਹਨਾਂ ਬਹੁਤ ਕੁਝ ਸਮਝਾ ਕੇ ਆਪਣੇ ਘਰ ਆਇਆ, ਆਪਣੀ ਇਸਤ੍ਰੀ ਮਿਲ ਕੇ ਇਹ ਸਭ ਹਾਲ ਸੁਣਾਇਆ ਅਰ ਬਹੁਤ ਕੁਝ ਸਮਝੌਣ ਪਿਛੋਂ ਆਪਣੇ ਦੋ ਸ਼ਾਗਿਰਦਾਂ ਨੂੰ ਨਾਲ ਲੈ ਕੇ ਘਰੋਂ ਨਿਕਲਿਆ ਬੱਸ ਏਥੋਂ ਹੀ ਮੇਰੇ ਖੋਟੇ ਦਿਨ ਆ ਗਏ !

ਇਹ ਕਹਿ ਕੇ ਭੂਤਨਾਥ ਚੁਪ ਹੋ ਗਿਆ ਅਰ ਸਰੀਰ ਨੀਵਾਂ ਪਾਕੇ ਕੁਛ ਸੋਚਣ ਲੱਗ ਪਿਆ, ਸਭੇ ਵਿਆਕੁਲ ਹੋਏ ੨ ਉਸਦੇ ਮੂੰਹ