ਪੰਨਾ:ਚੰਦ੍ਰਕਾਂਤਾ.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੮)

ਸ਼ਾਹ ਨੇ ਹੱਥ ਜੋੜ ਕੇ ਮਹਾਰਾਜ ਵੱਲ ਦੇਖਿਆ ਅਰ ਕਿਹਾ ! ਮਹਾਰਾਜ | ਭੂਤਨਾਥ ਨੂੰ ਅਪਨਾ ਹਾਲ ਦੱਸਨ ਵਿਚ ਬੜਾ ਔਖ ਹੋ ਰਿਹਾ ਹੈ, ਗੱਲ ਭੀ ਏਹੋ ਹੈ, ਕੋਈ ਭਲਾ-ਮਾਣਸ ਆਦਮੀ ਆਪਣੀਆਂ ਉਨ੍ਹਾਂ ਕਰਤੂਤਾਂ ਨੂੰ ਜਿਨ੍ਹਾਂ ਨੂੰ ਓਹ ਐਬ ਸਮਝਦਾ ਹੋਵੇ ਆਪਣੇ ਮੂੰਹੋਂ ਨਹੀਂ ਦੱਸ ਸਕਦਾ। ਸੋ ਜੇ ਆਯਾ ਹੋਵੇ ਤਾਂ ਮੈਂ ਇਸ ਦਾ ਪੂਰਾ ੨ ਹਾਲ ਦੱਸਾਂ ਕਿਉਂਕਿ ਮੈਂ ਭੀ ਭੂਤਨਾਥ ਦਾ ਓਤਨਾ ਹੀ ਹਾਲ ਜਾਣਦਾ ਹਾਂ ਕਿ ਜਿਤਨਾ ਭੂਤਨਾਥ ਆਪ ਜਾਣਦਾ ਹੈ ਅਰ ਜਿਤਨਾ ਹਾਲ ਭੂਤਨਾਥ ਦੱਸ ਚੁਕਾ ਹੈ ਓਹ ਮੈਂ ਬਾਹਰ ਖਲੋੜਾ ਸੁਣ ਚੁਕਾ ਹਾਂ, ਜਦ ਮੈਂ ਸਮਝਿਆ ਕਿ ਦੱਸ ਸਕਦਾ ਤਦ ਮੈਂ ਇਹੋ ਕਹਿਣ ਲਈ ਹਾਜ਼ਰ ਹੋਇਆ ਹਾਂ (ਭੂਤਨਾਥ ਵੱਲ ਦੇਖ ਕੇ) ਮੇਰੇ ਇਸ ਕਹਿਣ ਤੋਂ ਆਪ ਇਹ ਨਾ ਸਮਝੋ ਕਿ ਮੈਂ ਆਪ ਦੇ ਨਾਲ ਵੈਰ ਕਰ ਰਿਹਾ ਹਾਂ, ਸਗੋਂ ਜੋ ਕੰਮ ਤੁਹਾਡੇ ਸਪੁਰਦ ਕੀਤਾ ਗਿਆ ਹੈ ਓਸ ਨੂੰ ਸਹਿਜ ਨਾਲ ਕਰ ਦੇਣਾ ਚਾਹੁੰਦਾ ਹਾਂ।

ਉਨ੍ਹਾਂ ਦੋਹਾਂ (ਨਕਾਬ ਪੋਸ਼ਾਂ) ਆਦਮੀਆਂ ਨੂੰ ਮਹਾਰਾਜ ਤੇ ਹੋਰ ਸਭਨਾਂ ਨੇ ਬੜੀ ਹੈਰਾਨੀ ਨਾਲ ਵੇਖਿਆ, ਪਰ ਇਹ ਸਮਝ ਕੇ ਕਿ ਥੋੜੇ ਚਿਰ ਵਿਚ ਆਪੇ ਸਭ ਪਤਾ ਲੱਗ ਜਾਵੇਗਾ, ਇੰਦਰ ਦੇਵ ਤੋਂ ਉਨ੍ਹਾਂ ਦੀ ਬਾਬਤ ਕਿਸੇ ਨੇ ਕੁਛ ਨਾ ਪੁਛਿਆ ਪਰ ਜਦ “ਦਲੀਪ ਸ਼ਾਹ” ਉੱਪਰ ਲਿਖੀ ਗੱਲ ਕਹਿ ਕੇ ਚੁਪ ਹੋ ਗਿਆ ਤਦ ਮਹਾਰਾਜ ਨੇ ਭੇਤ ਭਰੀ ਨਜ਼ਰ ਨਾਲ ਇੰਦਰਜੀਤ ਸਿੰਘ ਵੱਲ ਦੇਖਿਆ ਅਰ ਕੁਮਾਰ ਨੇ ਝੁਕ ਕੇ ਕੁਛ ਹੌਲੀ ਜੇਹੀ ਕਿਹਾ ਜਿਸ ਨੂੰ ਬੀਰੇਂਦ ਸਿੰਘ ਅਰ ਤੇਜ ਸਿੰਘ ਨੇ ਭੀ ਸੁਣਿਆਂ ਜਿਨ੍ਹਾਂ ਦੀ ਰਾਹੀਂ ਸਾਡੇ ਬਾਕੀ ਸਾਥੀਆਂ ਨੂੰ ਭੀ ਪਤਾ ਲੱਗਾ ਗਿਆ ਕਿ ਕੀ ਕਿਹਾ ਹੈ