ਪੰਨਾ:ਚੰਦ੍ਰਕਾਂਤਾ.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੯)

ਦਲੀਪ ਸ਼ਾਹ ਦੀ ਗੱਲ ਸੁਣਕੇ ਹੱਥ ਜੋੜ ਕੇ ਇੰਦਰ ਦੇਵ ਨੇ ਮਹਾਰਾਜ ਵੱਲ ਦੇਖਿਆ ਅਰ ਕਿਹਾ—ਇਨ੍ਹਾਂ ਨੇ ਜੋ ਕੁਛ ਕਿਹਾ ਹੈ ਵਾਸਤਵ ਵਿਚ ਠੀਕ ਹੈ ਮੇਰੀ ਸਮਝ ਵਿਚ ਜੇ ਭੂਤਨਾਥ ਦੀ ਵਿਥਿਆ ਇਨ੍ਹਾਂ ਦੇ ਮੂੰਹੋਂ ਸੁਣ ਲਈ ਜਾਵੇ ਤਾਂ ਕੁਛ ਹਰਜ ਨਹੀਂ ਹੈ, ਇਸ ਦੇ ਉੱਤਰ ਵਿਚ ਮਹਾਰਾਜ ਨੇ ਪ੍ਰਵਾਨਗੀ ਦੇ ਕੇ ਸਿਰ ਹਿਲਾ ਦਿੱਤਾ।

ਇੰਦਰਦੇਵ-(ਭੂਤਨਾਥ ਵੱਲ ਦੇਖ ਕੇ) ਕਿਉਂ ਭੂਤਨਾਥ ਇਸ ਵਿਚ ਤੁਹਾਨੂੰ ਕੁਛਨਾਂਹ ਹੈ?

ਭੂਤ- ਮਹਾਰਾਜ ਵੱਲ ਦੇਖ ਕੇ ਤੇ ਹੱਥ ਜੋੜ ਕੇ) ਜੋ ਮਹਾਰਾਜ ਜੀ ਮਰਜ਼ੀ | ਮੇਰੇ ਵਿਚ ਨਾਂਹ ਕਰਨ ਦੀ ਹਿੰਮਤ ਨਹੀਂ ਹੈ, ਮੈਨੂੰ ਕੀ ਪਤਾ ਸੀ ਕਿ ਅਪ੍ਰਾਧ ਬਖਸ਼ੇ ਜਾਣ ਤੇ ਭੀ ਮੈਨੂੰ ਇਹ ਦਿਨ ਦੇਖਣਾ ਪਵੇਗਾ, ਹੁਣ ਭਾਵੇਂ ਮੈਂ ਇਹ ਜਾਣਦਾ ਹਾਂ ਕਿ ਮੇਰਾ ਇਹ ਭੇਤ ਲੁਕਿਆ ਨਹੀਂ ਰਿਹਾ ਪਰ ਫੇਰ ਭੀ ਆਪਣੀ ਭੁਲ ਜਾਂ ਤੂਤ ਘੜੀ ਮੁੜੀ ਕਹਿਣ ਜਾਂ ਸੁਣਨ ਨਾਲ ਸ਼ਰਮਿੰਦਗੀ ਵਧਦੀ ਹੈ ਨਾ ਕਿ ਘਟਦੀ। ਪਰ ਹੱਛਾ ਜੋ ਕੁਝ ਹੋਊ ਦੇਖਿਆ ਜਾਵੇਗਾ, ਮੈਂ ਆਪਣੇ ਕਲੇਜੇ ਨੂੰ ਸੰਭਾਲਾਂਗਾ ਅਰ ਦਲੀਪ ਸ਼ਾਹ ਦੀਆਂ ਕਹੀਆਂ ਹੋਈਆਂ ਗੱਲਾਂ ਸੁਣਾਂਗਾ ਅਰ ਦੇਖਾਂਗਾ ਕਿ ਇਹ ਮਹਾਤਮਾ ਕੁਝ ਝੂਠ ਦਾ ਭੀ ਮਿਲਾਪ ਕਰਦੇ ਹਨ ਕਿ ਨਹੀਂ ?

ਦਲੀਪ ਸ਼ਾਹ-ਨਹੀਂ ਨਹੀਂ । ਭੂਤਨਾਥ ਮੈਂ ਕਦੇ ਝੂਠ ਨਹੀਂ ਬੋਲਾਂਗਾ, ਤੂੰ ਨਿਸਚਿੰਤ ਰਹੋ, ਇੰਦਰ ਦੇਵ ਵੱਲ ਦੇਖ ਕੇ) ਹੱਛਾ ਤਾਂ ਮੈਂ ਹੁਣ ਪ੍ਰਾਰੰਭ ਕਰਦਾ ਹਾਂ।

ਦਲੀਪ—ਮਹਾਰਾਜ ! ਇਸ ਵਿਚ ਕੋਈ ਸੰਦੇਹ ਨਹੀਂ ਕਿ ਅੱਯਾਰੀ ਦੇ ਕੰਮ ਵਿਚ ਭੂਤਨਾਥ ਬਹੁਤ ਹੀ ਤੇਜ਼ ਤੇ ਉਸਤਾਦ ਆਦਮੀ ਹੈ, ਜੇ ਏਹ ਵਿਭਚਾਰ ਦੇ ਸਮੁੰਦਰ ਵਿਚ ਟੁੱਭੀ ਲਾਕੇ ਅਪਨੇ