ਪੰਨਾ:ਚੰਦ੍ਰਕਾਂਤਾ.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੦)

ਆਪ ਨੂੰ ਬਰਬਾਦ ਨਾ ਕਰ ਦੇਂਦਾ ਤਾਂ ਇਸ ਦੇ ਟਾਕਰੇ ਦਾ ਕੋਈ ਅੱਯਾਰ ਸੰਸਾਰ ਭਰ ਵਿਚ ਨਾ ਲੱਭਦਾ । ਇਹ ਮੇਰੀ ਸੂਰਤ ਦੇਖ ਕੇ ਡਰਦਾ ਤੇ ਤੱਬਕ ਉੱਠਦਾ ਹੈ ਅਰ ਇਸ ਦਾ ਡਰਨਾ ਉਚਿੱਤ ਹੈ ਪਰੰਤੂ ਮੈਂ ਹੁਣ ਇਸ ਦੇ ਨਾਲ ਕੋਈ ਅਯੋਗ ਜਾਂ ਭੈੜਾ ਵਰਤਾਓ ਨਹੀਂ ਕਰ ਸਕਦਾ ਕਿਉਂਕਿ ਅਜੇਹਾ ਨਾ ਕਰਨ ਲਈ ਮੈਂ ਦੋਹਾਂ ਕੁਮਾਰਾਂ ਨਾਲ ਪ੍ਰਤੱਗੜਾ ਕਰ ਚੁਕਾ ਹਾਂ ਅਰ ਓਹਨਾਂ ਦੀ ਆਗੜਾ ਮੈਂ ਕਦੇ ਭੰਗ ਨਹੀਂ ਕਰ ਸਕਦਾ ਕਿਉਂਕਿ ਓਹਨਾਂ ਦੇ ਹੀ ਪ੍ਰਤਾਪ ਨਾਲ ਅੱਜ ਮੈਂ ਸੰਸਾਰ ਦੀ ਹਵਾ ਭੱਖ ਰਿਹਾ ਹਾਂ (ਭੂਤ ਨਾਥ ਵੱਲ ਦੇਖ ਕੇ) ਭੂਤਨਾਥ ! ਮੈਂ ਵਾਸਤਵ ਵਿਚ ਦਲੀਪ ਸ਼ਾਹ ਹਾਂ। ਉਸ ਦਿਨ ਤੂੰ ਮੈਨੂੰ ਨਹੀਂ ਪਛਾਨਿਆਂ, ਇਸ ਵਿਚ ਤੇਰੀਆਂ ਅੱਖਾਂ ਦਾ ਕੁਛ ਦੋਸ਼ ਨਹੀਂ ਹੈ, ਕੈਦ ਦੀਆਂ ਇਪਤਾ ਦੇ ਨਾਲ ਹੀ ਸਮੇਂ ਦੀ ਹੇਰਾ ਫੇਰੀ ਨੇ ਮੇਰੀ ਸੂਰਤ ਭੀ ਹੋਰ ਦੀ ਹੋਰ ਕਰ ਦਿੱਤੀ ਹੈ, ਤੂੰ ਤਾਂ ਆਪਣੇ ਲੇਖੇ ਮੈਨੂੰ ਮਾਰ ਹੀ ਚੁਕਾ ਸੀ . ਪਰ ਦੇਖ ਲੈ ਕਿ ਈਸ਼੍ਵਰ ਦੀ ਕ੍ਰਿਪਾ ਨਾਲ ਮੈਂ ਜੀਊਂਦਾ ਜਾਗਦਾ ਤੇਰੇ ਸਾਹਮਣੇ ਖਲੋਤਾ ਹਾਂ, ਇਹ ਕੁਮਾਰ ਜੀ ਦੇ ਚਰਨਾਂ ਦਾ ਪ੍ਰਤਾਪ ਹੈ, ਜੇ ਮੈਂ ਕੈਦ ਨਾ ਹੋ ਜਾਂਦਾ ਤਾਂ ਜ਼ਰੂਰ ਤੈਥੋਂ ਬਦਲਾ ਲੈਂਦਾ ਪਰ ਤੇਰੇ ਭਾਗ ਚੰਗੇ ਸਨ ਕਿ ਮੈਂ ਕੈਦ ਹੋ ਗਿਆ ਅਰ ਜੇ ਛੁਟਿਆ ਭੀ ਤਾਂ ਕੌਰ ਸਾਹਿਬ ਦੇ ਹੱਥੋਂ ਜੋ ਤੇ ਪਖਛਪਾਤੀ ਹਨ, ਤੈਨੂੰ ਇੰਦਰ ਦੇਵ ਜੀ ਤੇ ਭੀ, ਕ੍ਰੋਧ ਨਹੀਂ ਕਰਨਾ ਚਾਹੀਦਾ, ਅਰਨਾ ਇਹ ਸਮਝਨਾ ਚਾਹੀਦਾ ਹੈ ਕਿ ਓਹ ਤੈਨੂੰ ਦੁਖ ਦੇਣ ਲਈ ਤੇਰੇ ਪੁਰਾਣੇ ਪੜਦੇ ਪੜਵਾ ਰਹੇ ਹਨ, ਤੇਰਾ ਕਿੱਸਾ ਤਾਂ ਸਭ ਨੂੰ ਮਲੂਮ ਹੋ ਹੀ ਚੁਕਾ ਹੈ ਪਰ ਇਸ ਵੇਲੇ ਜਿਉਂ ਦਾ ਤਿਉਂ ਚੁਪ ਚਾਪ ਰਹਿ ਜਾਣ ਨਾਲ ਮਨ ਨੂੰ ਸ਼ਾਤੀ ਨਹੀਂ ਹੋ ਸਕਦੀ ਅਰ ਤੂੰ ਸਾਡੀ ਸੂਰਤ ਵੇਖ ਕੇ ਦਿਨ ਰਾਤ ਸੋਚਾਂ ਵਿਚ ਪਿਆ ਰਹੇਂਗਾ ਸੋ ਤੇਰੀਆਂ ਪਿਛਲੀਆਂ ਕਰਤੂਤਾਂ