ਪੰਨਾ:ਚੰਦ੍ਰਕਾਂਤਾ.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੧)

ਨੂੰ ਖੋਹਲਕੇ ਇੰਦਰ ਦੇਵ ਤੇਰੇ ਮਨ ਨੂੰ ਸ਼ਾਂਤ ਕਰਨਾ ਚਾਹੁੰਦੇ ਹਨ, ਤੇਰੇ ਵੈਰੀਆਂ ਨੂੰ ਜਿਨ੍ਹਾਂ ਨਾਲ ਤੂੰ ਬੁਰਾ ਕੀਤਾ ਹੋਇਆ ਹੈ ਤੇਰੇ ਮਿੱਡੂ ਬਣਾ ਰਹੇ ਹਨ ਅਰ ਓਹ ਇਹ ਭੀ ਚਾਹੁੰਦੇ ਹਨ ਕਿ ਤੇਰੇ ਨਾਲ ਹੀ ਸਾਡਾ ਭੇਤ ਭੀ ਖੁਲ੍ਹ ਜਾਵੇ ਅਰ ਤੂੰ ਸਮਝ ਜਾਵੇਂ ਕਿ ਅਸਾਂ ਤੇਰਾ ਅਪਰਾਧ ਖਿਮਾ ਕਰ ਦਿੱਤਾ ਹੈ। ਜੇ ਅਜੇਹਾ ਨਾ ਹੋਵੇ ਤਾਂ ਤੂੰ ਜ਼ਰੂਰ ਸਾਨੂੰ ਮਾਰ ਦੇਣ ਦੇ ਯਤਨ ਵਿਚ ਰਹੇਂਗਾ ਅਰ ਅਸੀਂ ਇਸ ਧੋਖੇ ਵਿਚ ਰਹਿ ਜਾਵਾਂਗੇ ਕਿ ਹੁਣ ਅਸਾਂ ਇਸ ਦਾ ਅਪਰਾਧ ਖਿਮਾਂ ਕਰ ਦਿੱਤਾ ਹੈ। ਹੁਣ ਇਹ ਸਾਡੇ ਨਾਲ ਬੁਰਿਆਈ ਨਹੀਂ ਕਰੇਗਾ (ਜੀਤ ਸਿੰਘ ਵੱਲ ਦੇਖ ਕੇ) ਹਾਂ ਜੀ ਹੁਣ ਮੈਂ ਆਪਣੇ ਪ੍ਰਯੋਜਨ ਵੱਲ ਆਉਂਦਾ ਹਾਂ ਅਰ ਭੂਤਨਾਥ ਦਾ ਹਾਲ ਵਰਤਨ ਕਰਦਾ ਹਾਂ।

ਜਿਸ ਸਮੇਂ ਦਾ ਹਾਲ ਭੂਤਨਾਬ ਦੱਸ ਰਿਹਾ ਹੈ, ਜਿਨ੍ਹਾਂ ਦਿਨਾਂ ਵਿਚ ਦਯਾ ਰਾਮ ਭੂਤਨਾਥ ਦੇ ਘਰੋਂ ਗੁੰਮ ਹੋਇਆ ਸੀ ਓਹਨਾਂ ਦਿਨਾਂ ਵਿਚ ਏਹੋ “ਨਾਗਰ” ਕਾਂਸ਼ੀ ਦੇ ਬਾਜ਼ਾਰਾਂ ਵਿਚ ਵੇਸਵਾ ਬਣਕੇ ਬੈਠੀ ਹੋਈ ਅਮੀਰਾਂ ਦੇ ਪੁੜਾਂ ਦਾ ਸੱਤਯਾਨਾਸ ਕਰ ਰਹੀ ਸੀ, ਇਸ ਦੀ ਅਤਯੰਤ ਸੁੰਦਰਤਾਂ ਲੋਕਾਂ ਵਾਸਤੇ ਜ਼ੈਹਰ ਹੋ ਰਹੀ ਸੀ ਅਰ ਮਾਲ ਦੇ ਨਾਲ ਹੀ ਇਹ ਕੁਛ ਵਧੀਕ ਪ੍ਰਾਪਤ ਕਰਨ ਲਈ ਲੋਕਾਂ ਦੀ ਜਾਨ ਤੇ ਭੀ ਵਾਰ ਕਰ ਦੇਂਦੀ ਸੀ, ਏਹੋ ਹਾਲ ਮਨੋਰਮਾਂ ਦਾ ਸੀ, ਪਰੰਤੂ ਉਸ ਤੋਂ ਵਧੀਕ ਰੁਪੈ ਵਾਲੀ ਹੋਣ ਤੇ ਭੀ ਇਹ ਨਾਗਰ ਵਰਗੀ ਸੋਹਣੀ ਨਹੀਂ ਸੀ, ਹਾਂ ਚਲਾਕ ਵਧੀਕ ਸੀ, ਹੋਰਨਾਂ ਲੋਕਾਂ ਵਾਂਗ ਭੂਤ ਨਾਥ ਅਤੇ ਦਯਾ ਰਾਮ ਭੀ ਨਾਗਰ ਦੇ ਪ੍ਰੇਮੀ ਹੋ ਰਹੇ ਸਨ, ਭੂਤ ਨਾਥ ਨੂੰ ਆਪਣੀ ਅੱਯਾਰੀ ਦਾ ਘੁਮੰਡ ਸੀ ਤੇ ਨਾਗਰ ਨੂੰ ਆਪਣੀ ਚਲਾਕੀ ਦਾ। ਭੂਤ ਨਾਥ ਨਾਗਰ ਦਾ ਮਨ ਚੁਰਾ ਲੈਣਾ ਚਾਹੁੰਦਾ ਸੀ ਤੇ ਨਾਗਰ ਇਸ ਦੀ ਤੇ ਦਯਾ ਰਾਮ