ਪੰਨਾ:ਚੰਦ੍ਰਕਾਂਤਾ.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੨)

ਦੀ ਦੌਲਤ ਆਪਣੇ ਖਜ਼ਾਨੇ ਲੈ ਆਉਣੀ ਚਾਹੁੰਦੀ ਸੀ।

ਦਯਾ ਰਾਮ ਦੀ ਖੋਜ ਵਿਚ ਦੋਹਾਂ ਸ਼ਾਗਿਰਦਾਂ ਨੂੰ ਨਾਲ ਲੈਕੇ ਭੂਤਨਾਥ ਨੇ ਕਾਂਸ਼ੀ ਦਾ ਰਾਹ ਫੜਿਆ, ਅਰ ਛੇਤੀ ਛੇਤੀ ਪੈਂਡਾ ਮੁਕਾਉਂਦਾ ਹੋਯਾ ਨਾਗਰ ਦੇ ਘਰ ਜਾ ਪਹੁੰਚਾ, ਨਾਗਰ ਨੇ ਭੂਤਨਾਥ ਦੀ ਬੜੀ ਆਗਤ ਭਾਗਤ ਕੀਤੀ ਅਰ ਸੁਖ ਸਾਂਦ ਪੁੱਛਨ ਦੇ ਪਿਛੋਂ ਅਚਾਨਕ ਏਥੇ ਆਉਣ ਦਾ ਕਾਰਨ ਪੁਛਿਆ।

ਭੂਤਨਾਥ ਨੇ ਅਪਨੇ ਆਉਣ ਦਾ ਠੀਕ ੨ ਕਾਰਨ ਤਾਂ ਨਾ ਦਸਿਆ ਪਰ ਨਾਗਰ ਸਮਝ ਗਈ ਕਿ ਦਾਲ ਵਿਚ ਕਛ ਕਾਲਾ ਕਾਲਾ ਜ਼ਰੂਰ ਹੈ, ਇਸੇ ਤਰਾਂ ਭੂਤਨਾਥ ਨੂੰ ਭੀ ਨਿਸਚਾ ਹੌ ਗਿਆ ਕਿ ਦਯਾ ਰਾਮ ਦੀ ਚੋਰੀ ਵਿਚ ਨਾਗਰ ਦਾ ਹੱਥ ਕੁਛ ਨਾ ਕੁਛ ਜ਼ਰੂਰ ਹੈ, ਜਾਂ ਨਾਗਰ ਓਹਨਾਂ ਆਦਮੀਆਂ ਨੂੰ ਜ਼ਰੂਰ ਜਾਣਦੀ ਜਿਨ੍ਹਾਂ ਨੇ ਦਯਾ ਰਾਮ ਨਾਲ ਵੈਰ ਕਮਾਇਆ ਹੈ।

ਭੂਤਨਾਥ ਦਾ ਸੰਦੇਹ ਕਾਂਸ਼ੀ ਵਾਲਿਆਂ ਤੇ ਹੀ ਸੀ ਇਸ ਲਈ ਓਸ ਨੇ ਕਾਂਸ਼ੀ ਵਿਚ ਹੀ ਅੱਡਾ ਬਣਾ ਕੇ ਦਯਾ ਰਾਮ ਦੀ ਖੋਜ ਕਰਨੀ ਆਰੰਭ ਦਿੱਤੀ । ਜਿਉਂ ੨ ਦਿਨ ਬੀਤਦੇ ਸਨ ਭੂਤਨਾਥ ਦਾ ਸੰਦੇਹ ਨਾਗਰ ਤੇ ਪੱਕਾ ਹੁੰਦਾ ਜਾਂਦਾ ਸੀ। ਸੁਣਦੇ ਹਾਂ ਕਿ ਓਹਨਾਂ ਦਿਨਾਂ ਵਿਚ ਹੀ ਭੂਤਨਾਥ ਨੇ ਕਾਂਸ਼ੀ ਵਿਚ ਇਕ ਹੋਰ ਇਸਤ੍ਰੀ ਨਾਲ ਵਿਆਹ ਕਰ ਲਿਆ, ਜਿਸ ਵਿਚੋਂ ਨਾਨਕ ਜੰਮਿਆਂ ਹੋਇਆ ਹੈ ਕਿਉਂਕਿ ਇਸੇ ਝਗੜੇ ਵਿਚ ਭੂਤਨਾਥ ਨੂੰ ਬਹੁਤ ਚਿਰ ਕਾਂਸ਼ੀ ਵਿਚ ਰਹਿਣਾ ਪਿਆ ਸੀ।

ਸੱਚੀ ਗੱਲ ਹੈ ਕਿ ਚੰਡਾਲਨੀਆਂ ਵੇਸਵਾ ਰੁਪੈ ਦੇ ਬਿਨਾਂ ਕਿਸੇ ਦੀਆਂ ਮਿੱਤ੍ਰ ਨਹੀਂ ਹੁੰਦੀਆਂ, ਜੋ ਦਯਾ ਰਾਮ ਨਾਗਰ ਨੂੰ ਮਨੋਂ ਪਿਆਰ ਕਰਦਾ ਸੀ ਤੇ ਖੁਲ੍ਹੇ ਦਿਲ ਰੁਪੱਯਾ ਦੇਂਦਾ ਸੀ ਨਾਗਰ ਓਸੇ ਦੇ ਲਹੂ ਦੀ ਤਿਹਾਈ ਹੋ ਗਈ ਕਿਉਂਕਿ ਅਜੇਹਾ