ਪੰਨਾ:ਚੰਦ੍ਰਕਾਂਤਾ.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੩)

ਕਰਨ ਨਾਲ ਓਸ ਨੂੰ ਬਹੁਤ ਰੁਪੱਯਾ ਮਿਲਨ ਦੀ ਆਸ਼ਾ ਸੀ ਭਾਵੇਂ ਭੂਤਨਾਥ ਨੇ ਆਪਣੇ ਮਨ ਦਾ ਹਾਲ ਨਾਗਰ ਨੂੰ ਨਹੀਂ ਦੱਸਿਆ, ਪਰ ਨਾਗਰ ਨੂੰ ਨਿਸਚਾ ਹੋ ਗਿਆ ਕਿ ਭੂਤਨਾਥ ਨੂੰ ਮੇਰੇ ਤੇ ਸੰਦੇਹ ਹੈ ਅਰ ਓਹ ਦਯਾ ਰਾਮ ਦੀ ਖੋਜ ਵਿਚ ਹੀ ਏਥੇ ਆਇਆ ਹੋਇਆ ਹੈ, ਸੋ ਨਾਗਰ ਨੇ ਇਸ ਦਾ ਉਚਿਤ ਪ੍ਰਬੰਧ ਕਰਕੇ ਕਾਂਸ਼ੀ ਤਿਆਗ ਦਿੱਤੀ ਅਰ ਗੁਪਤ ਢੰਗ ਤੇ ਜਮਾਨੀਆਂ ਵਿਚ ਜਾ ਵੱਸੀ। ਭੂਤਨਾਥ ਭੀ ਉਸਦੀ ਮਿੱਟੀ ਸੁੰਘਦਾ ੨ ਜਮਾਨੀਆਂ ਪਹੁੰਚਾ ਅਰ ਇਕ ਮਕਾਨ ਕਰਾਏ ਲੈ ਕੇ ਉਸ ਵਿਚ ਰਹਿਣ ਲੱਗ ਪਿਆ।

ਇਸੇ ਢੂੰਡ ਭਾਲ ਵਿਚ ਵਰ੍ਹੇ ਬੀਤ ਗਏ ਪਰੰਤੂ ਦਯਾ ਰਾਮ ਦਾ ਕੁਛ ਪਤਾ ਨਾ ਲੱਗਾ, ਭੂਤਨਾਥ ਨੇ ਆਪਣੇ ਮਿੱਤ੍ਰ ਇੰਦਰ ਦੇਵ ਤੋਂ ਸਹਾਇਤਾ ਮੰਗੀ, ਇੰਦਰ ਦੇਵ ਨੇ ਭੀ ਬੜੀ ਸਹਾਇਤਾ ਕੀਤੀ ਪਰ ਕੁਛ ਨਾ ਸੌਰਿਆ, ਇੰਦਰ ਦੇਵ ਦੇ ਕਹਿਣ ਨਾਲ ਹੀ ਮੈਂ ਓਹਨਾਂ ਦਿਨਾਂ ਵਿਚ ਭੂਤਨਾਥ ਦਾ ਸਹਾਇਕ ਬਣ ਗਿਆ ਸੀ।

ਇਸੇ ਇਸੇ ਵਿਚ ਰਣਧੀਰ ਸਿੰਘ ਜੀ ਤੇ ਓਹਨਾਂ ਦੇ ਸਾਕਾਂ ਤੇ ਗਯਾ ਤੇ ਰਾਜਹੀ ਤੇ ਜਮਾਨੀਆਂ ਦਾ ਬਹੁਤ ਸਾਰਾ ਹਾਲ ਆਉਂਦਾ ਹੈ ਪਰੰਤੂ ਮੈਂ ਸਭ ਕੁਛ ਛੱਡ ਕੇ ਕੇਵਲ ਭੂਤਨਾਥ ਦਾ ਕਿੱਸਾ ਹੀ ਸੁਣਾਉਂਦਾ ਹਾਂ ।

ਮੈਂ ਕਹਿ ਚੁਕਾ ਹਾਂ ਕਿ ਦਯਾ ਰਾਮ ਦੀ ਖੋਜ ਵਿਚ ਮੈਂ ਭੀ ਭੂਤਨਾਥ ਦਾ ਸਹਾਇਕ ਬਣ ਗਿਆ ਸੀ ਪਰ ਸ਼ੋਕ ਕਿ ਭੂਤਨਾਥ ਦੇ ਭਾਗ ਕੋਈ ਉਲਟਾ ਹੀ ਚੱਕਰ ਲਾਉਣ ਵਾਲੇ ਸਨ ਏਸੇ ਲਈ ਸਾਡੀ ਮੇਹਨਤ ਦਾ ਕੋਈ ਫਲ ਨਾ ਨਿਕਲਿਆ, ਇਕ ਦਿਨ ਮੈਂ ਭੂਤਨਾਥ ਨੂੰ ਮਿਲਨ ਲਈ ਓਸ ਦੇ ਡੇਰੇ ਗਿਆ ਤਾਂ ਭੂਤ ਨਾਥ ਨੇ ਅੱਖਾਂ ਬਦਲ ਕੇ ਮੈਨੂੰ ਕਿਹਾ:-ਸੁਣੋ ਦਲੀਪ ਸ਼ਾਹ ! ਮੈਂ ਤਾਂ